For the best experience, open
https://m.punjabitribuneonline.com
on your mobile browser.
Advertisement

ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਦੇ ਦੂਜੇ ਦਿਨ ਵੀ ਕਲਾਕਾਰਾਂ ਨੇ ਬੰਨ੍ਹਿਆ ਸਮਾਂ

08:59 AM Dec 31, 2023 IST
ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਦੇ ਦੂਜੇ ਦਿਨ ਵੀ ਕਲਾਕਾਰਾਂ ਨੇ ਬੰਨ੍ਹਿਆ ਸਮਾਂ
ਸੰਮੇਲਨ ਦੇ ਦੂਜੇ ਦਿਨ ਪੇਸ਼ਕਾਰੀ ਦਿੰਦੇ ਹੋਏ ਕਿਲਪਾਨੀ ਕੋਮਕਲੀ। -ਫੋਟੋ: ਸਰਬਜੀਤ ਸਿੰਘ
Advertisement

ਪਾਲ ਸਿੰਘ ਨੌਲੀ
ਜਲੰਧਰ, 30 ਦਸੰਬਰ
ਸ੍ਰੀ ਦੇਵੀ ਤਲਾਬ ਮੰਦਿਰ ਦੇ ਵਿਹੜੇ ਵਿੱਚ ਚੱਲ ਰਹੇ 148ਵੇਂ ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਦੇ ਦੂਜੇ ਦਿਨ ਚੋਟੀ ਦੇ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਅਤੇ ਕੜਾਕੇ ਦੀ ਠੰਢ ਦੇ ਬਾਵਜੂਦ ਸੰਗੀਤ ਪ੍ਰੇਮੀਆਂ ਨੇ ਸੰਗੀਤ ਦੇ ਇਸ ਮਹਾਕੁੰਭ ਦਾ ਭਰਪੂਰ ਆਨੰਦ ਮਾਣਿਆ। ਅੱਜ ਦੂਜੇ ਦਿਨ ਦੀ ਸ਼ੁਰੂਆਤ ਵੀ ਸਰਵਤੀ ਵੰਦਨਾ ਦੇ ਗਾਇਨ ਨਾਲ ਹੋਈ ਜਿਸ ਮਗਰੋਂ ਪਿਛਲੇ ਸਾਲ ਦੇ ਜੇਤੂ ਕੁੰਦਨ ਵਿਸ਼ਾਲ ਠਾਕੁਰ ਨੇ ਬੰਸਰੀ ਵਜਾ ਕੇ ਸਰੋਤਿਆਂ ਨੂੰ ਕੀਲ ਦਿੱਤਾ। ਇਸੇ ਤਰ੍ਹਾਂ ਪਿਛਲੇ ਸਾਲ ਦੇ ਜੇਤੂ ਸੁਭਾਜੀਤ ਪਾਤਰਾ ਨੇ ਆਪਣੇ ਗਾਇਨ ਦੀ ਪੇਸ਼ਕਾਰੀ ਦਿੱਤੀ। ਸੰਤੂਰ ਵਾਦਨ ਵਿੱਚ ਮਦਨ ਓਕ ਨੇ ਆਪਣੀ ਕਲਾ ਦਾ ਜਾਦੂ ਬਿਖੇਰਿਆ ਜਦਕਿ ਤਬਲੇ ’ਤੇ ਉਨ੍ਹਾਂ ਦਾ ਸਾਥ ਪੰਡਿਤ ਰਾਮ ਕੁਮਾਰ ਮਿਸ਼ਰਾ ਨੇ ਦਿੱਤਾ। ਗਾਇਨ ਵਿੱਚ ਦੂਜੀ ਪੇਸ਼ਕਾਰੀ ਕਿਲਪਾਨੀ ਕੋਮਕਲੀ ਦੀ ਸੀ, ਜਿਸ ਨਾਲ ਤਬਲੇ ’ਤੇ ਰਮਿੰਦਰ ਸਿੰਘ ਅਤੇ ਹਾਰਮੋਨੀਅਮ ’ਤੇ ਅਭਿਨੈ ਰਾਵਿੰਡੇ ਹਾਜ਼ਰ ਸਨ। ਡਾ. ਸੰਤੋਸ਼ ਨਾਹਰ ਨੇ ਵਾਇਲਨ ਤੇ ਆਦਨ ਖ਼ਾਨ ਨੇ ਸਿਤਾਰ ਰਾਹੀਂ ਜੁਗਲਬੰਦੀ ਕੀਤੀ ਅਤੇ ਤਬਲੇ ’ਤੇ ਉਨ੍ਹਾਂ ਦਾ ਸਾਥ ਸੁਭਾਸ਼ ਮਹਾਰਾਜ ਨੇ ਦਿੱਤਾ। ਦੇਰ ਰਾਤ ਤੱਕ ਜਾਰੀ ਰਹੇ ਇਸ ਸੰਗੀਤ ਸੰਮੇਲਨ ਦਾ ਸਰੋਤਿਆਂ ਨੇ ਪੂਰਾ ਆਨੰਦ ਮਾਣਿਆ। ਇਸ ਮੌਕੇ ਹਰਿਵੱਲਭ ਸੰਗੀਤ ਸੰਮੇਲਨ ਦੀ ਪ੍ਰਧਾਨ ਪੂਨਮਾ ਬੇਰੀ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਸ ਇਤਿਹਾਸਕ ਸੰਗੀਤ ਸੰਮੇਲਨ ਵਿੱਚ ਕਿਸੇ ਪੱਖੋਂ ਕੋਈ ਕਮੀ ਨਾ ਰਹੇ। ਗੁਰਮੀਤ ਸਿੰਘ ਨੇ ਦੱਸਿਆ ਕਿ ਸਾਲ 2025 ਵਿੱਚ 150ਵੇਂ ਸੰਗੀਤ ਸੰਮੇਲਨ ਦੀ ਵਿਉਂਤਬੰਦੀ ਹੁਣ ਤੋਂ ਹੀ ਕੀਤੀ ਜਾ ਰਹੀ ਹੈ ਤਾਂ ਜੋ ਡੇਢ ਸਦੀ ਨੂੰ ਢੁੱਕਣ ਵਾਲੇ ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਨੂੰ ਹੋਰ ਵੀ ਯਾਦਗਾਰੀ ਬਣਾਇਆ ਜਾ ਸਕੇ।

Advertisement

Advertisement
Advertisement
Author Image

Advertisement