ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿਲ੍ਹਾ ਅਥਲੈਟਿਕ ਮੀਟ ਦੇ ਦੂਜੇ ਦਿਨ ਖਿਡਾਰੀਆਂ ਨੇ ਦਿਖਾਏ ਜੌਹਰ

10:20 AM Sep 25, 2024 IST
ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਸਿੱਖਿਆ ਅਧਿਕਾਰੀ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 24 ਸਤੰਬਰ
ਜ਼ਿਲ੍ਹਾ ਅਥਲੈਟਿਕ ਮੀਟ-2024 ਦੇ ਦੂਜੇ ਦਿਨ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਭੁਪਿੰਦਰ ਕੌਰ ਦੁਆਰਾ ਕਰਵਾਈ ਗਈ। ਉਨ੍ਹਾਂ ਜਿੱਥੇ ਖਿਡਾਰੀਆਂ ਦੀ ਹੌਂਸਲਾ-ਅਫਜ਼ਾਈ ਕੀਤੀ ਉੱਥੇ ਹੀ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਵੀ ਕੀਤਾ। ਜ਼ਿਲ੍ਹਾ ਖੇਡ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅੰਡਰ-14 (ਮੁੰਡੇ) 400 ਮੀਟਰ ਦੌੜ ਵਿੱਚ ਦਲਜੀਤ ਸਿੰਘ ਪਹਿਲੇ, ਯੋਗੇਸ਼ ਦੂਜੇ ਅਤੇ ਆਨੰਤ ਇੰਦਰ ਸਿੰਘ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਅੰਡਰ-19 (ਕੁ) ਵਿਚ ਕਿਰਨਵੀਰ ਕੌਰ ਪਹਿਲੇ, ਮਹਿਕਪ੍ਰੀਤ ਕੌਰ ਦੂਜੇ ਅਤੇ ਪਿ੍ਰਯੰਕਾ ਤੀਜੇ ਸਥਾਨ ’ਤੇ ਰਹੇ, 400 ਮੀਟਰ (ਕੁ) ਅੰਡਰ-14 ਵਿਚ ਗਗਨਦੀਪ ਕੌਰ ਪਹਿਲੇ, ਸਿਮਰਨਜੀਤ ਕੌਰ ਦੂਜੇ ਅਤੇ ਮਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੇ। 80 ਮੀਟਰ ਹਰਡਲ (ਕੁ) ਅੰਡਰ-14 ਵਿਚ ਪੁਨੀਤ ਅਰੋੜਾ ਪਹਿਲੇ, ਖੁਸਪ੍ਰੀਤ ਕੌਰ ਦੂਜੇ ਅਤੇ ਜੈਸਮੀਨ ਤੀਜੇ ਸਥਾਨ ’ਤੇ ਰਹੇ। 80 ਮੀਟਰ ਹਰਡਲ (ਮੁੰਡੇ) ਵਿੱਚ ਮਲਕੀਤ ਸਿੰਘ ਨੇ ਪਹਿਲਾ, ਸਹਿਜਪ੍ਰੀਤ ਸਿੰਘ ਨੇ ਦੂਜਾ ਅਤੇ ਸੁਖਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 1500 ਮੀਟਰ ਦੌੜ ਅੰਡਰ-17 (ਕੁ) ਵਿਚ ਜਸਪ੍ਰੀਤ ਕੌਰ ਪਹਿਲੇ, ਸੁਖਵੀਰ ਕੌਰ ਦੂਜੇ ਅਤੇ ਨੀਤੂ ਤੀਜੇ ਸਥਾਨ ’ਤੇ ਰਹੇ। 1500 ਮੀਟਰ ਅੰਡਰ-17 (ਮੁੰਡੇ) ਵਿਚ ਅੰਮ੍ਰਿਤਪਾਲ ਸਿੰਘ ਪਹਿਲੇ, ਗਗਨਦੀਪ ਸਿੰਘ ਦੂਜੇ ਅਤੇ ਆਰੀਆਨ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ 3000 ਮੀਟਰ ਦੌੜ ਅੰਡਰ-17 (ਕੁ) ਵਿਚ ਮਹਿਕਦੀਪ ਕੌਰ ਪਹਿਲੇ,ਸੰਦੀਪ ਕੌਰ ਦੂਜੇ ਅਤੇ ਰੱਜੀ ਕੌਰ ਤੀਜੇ ਸਥਾਨ ’ਤੇ ਰਹੇ ਅਤੇ ਅੰਡਰ 17 (ਮੁੰਡੇ) ਵਿੱਚ ਦਿਲਪ੍ਰੀਤ ਸਿੰਘ ਪਹਿਲੇ,ਗੁਰਨੂਰ ਸਿੰਘ ਦੂਜੇ ਅਤੇ ਸੰਦੀਪ ਰਾਮ ਤੀਜੇ ਸਥਾਨ ’ਤੇ ਰਹੇ। ਇਸ ਮੌਕੇ ਜਗਤਾਰ ਸਿੰਘ, ਅਮਨਦੀਪ ਕੌਰ, ਕਰਮਜੀਤ ਕੌਰ ਸਮਰਜੀਤ ਸਿੰਘ,ਜਗਦੇਵ ਸਿੰਘ, ਬਲਵਿੰਦਰ ਸਿੰਘ, ਰਾਜਨਦੀਪ ਸਿੰਘ, ਰਾਜਵੀਰ ਮੌਦਗਿੱਲ, ਖੁਸ਼ਿਵੰਦਰ ਸਿੰਘ, ਨਰਪਿੰਦਰ ਸਿੰਘ ਆਦਿ ਹਾਜ਼ਰ ਸਨ।

Advertisement

Advertisement