For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਪਲਾਸਟਿਕ ਮੁਕਤ ਦਿਵਸ ਮੌਕੇ ਬੱਲ੍ਹੋ ’ਚ ਉਠੀਆਂ ਗੁੜ ਦੀਆਂ ਮਹਿਕਾਂ

06:57 AM Jul 04, 2024 IST
ਵਿਸ਼ਵ ਪਲਾਸਟਿਕ ਮੁਕਤ ਦਿਵਸ ਮੌਕੇ ਬੱਲ੍ਹੋ ’ਚ ਉਠੀਆਂ ਗੁੜ ਦੀਆਂ ਮਹਿਕਾਂ
ਪਿੰਡ ਬੱਲ੍ਹੋ ਵਿਚ ਸੇਵਾ ਸਮਿਤੀ ਦੇ ਅਹੁਦੇਦਾਰ ਪਲਾਸਟਿਕ ਕਚਰੇ ਬਦਲੇ ਗੁੜ ਵੰਡਦੇ ਹੋਏ।
Advertisement

ਰਮਨਦੀਪ ਸਿੰਘ
ਚਾਉਕੇ, 3 ਜੁਲਾਈ
ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ ਬੱਲ੍ਹੋ ਅਤੇ ਗ੍ਰਾਮ ਪੰਚਾਇਤ ਨੇ ਕੌਮਾਂਤਰੀ ਪਲਾਸਟਿਕ ਮੁਕਤ ਦਿਵਸ ਮੌਕੇ ਯੂਥ ਲਾਇਬਰੇਰੀ ਵਿਚ ਸੈਮੀਨਾਰ ਕਰਵਾਇਆ ਅਤੇ ਪਲਾਸਟਿਕ ਦਾ ਕਚਰਾ ਲਿਆਓ ਗੁੜ ਲੈ ਜਾਓ ਸਕੀਮ ਤਹਿਤ ਪਲਾਸਟਿਕ ਕਚਰੇ ਬਦਲੇ ਲੋਕਾਂ ਨੂੰ ਮੁਫ਼ਤ ਵਿੱਚ ਕਚਰੇ ਬਰਾਬਰ ਗੁੜ ਵੰਡਿਆ ਗਿਆ। ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਡਾ. ਨਰਿੰਦਰ ਸਿੰਘ ਧਾਲੀਵਾਲ ਐੱਸਡੀਐੱਮ ਮੌੜ ਸਨ ਅਤੇ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਕੀਤੀ। ਇਸ ਦੌਰਾਨ ਐੱਸਡੀਐੱਮ ਡਾ. ਨਰਿੰਦਰ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਦਾ ਬਹੁਤ ਵਧੀਆ ਉਪਰਾਲਾ ਹੈ ਅਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਤੇ ਪੰਚਾਇਤਾਂ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਅਜਿਹਾ ਕਰਨ ਨਾਲ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੁੰਦਾ। ਸੰਸਥਾ ਦੇ ਸਲਾਹਕਾਰ ਭੁਪਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਪਲਾਸਟਿਕ ਮੁਕਤ ਦਿਵਸ ਤੇ ਸੰਸਥਾ ਤਰਫ਼ੋਂ ਪਲਾਸਟਿਕ ਕਚਰਾ ਬਦਲੇ ਪਿੰਡ ਵਾਸੀਆਂ ਨੂੰ ਮੁਫ਼ਤ ਵਿਚ 295 ਕਿੱਲੋ ਗੁੜ ਵੰਡਿਆ ਗਿਆ। ਉੱਘੇ ਸਮਾਜ ਸੇਵੀ ਅਤੇ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਪਿੰਡ ਨੂੰ ਵਾਤਾਵਰਨ ਪੱਖੋਂ ਨਮੂਨੇ ਦਾ ਪਿੰਡ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਪ੍ਰਧਾਨ ਕਰਮਜੀਤ ਸਿੰਘ ਕਿਹਾ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ ਲੋਕ ਆਪਣੇ ਘਰਾਂ ਵਿਚ ਪਲਾਸਟਿਕ ਕਚਰਾ ਰੱਖਦੇ ਹਨ ਸਗੋਂ ਹੁਣ ਪਿੰਡ ਵਾਸੀ ਪਲਾਸਟਿਕ ਦਾ ਕਚਰਾ,ਬੋਤਲਾਂ ਅਤੇ ਪੋਲੀਥੀਨ ਦੇ ਲਿਫ਼ਾਫ਼ੇ ਗਲੀਆਂ ਨਾਲੀਆਂ ਵਿਚ ਨਹੀਂ ਸੁੱਟਦੇ। ਜ਼ਿਕਰਯੋਗ ਹੈ ਕਿ ਪਿੰਡ ਦੇ ਸਰਬਪੱਖੀ ਵਿਕਾਸ ਲਈ ਤਰਨਜੋਤ ਗਰੁੱਪ ਦਾ ਬਹੁਤ ਵੱਡਾ ਸਹਿਯੋਗ ਹੈ। ਇਸ ਮੌਕੇ ਪਰਮਜੀਤ ਸਿੰਘ ਭੁੱਲਰ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਬਾਬਾ, ਗੁਲਾਬ ਸਿੰਘ, ਕਰਮਜੀਤ ਸਿੰਘ ਫ਼ੌਜੀ, ਗੁਰਮੀਤ ਸਿੰਘ ਫ਼ੌਜੀ, ਮੈਂਗਲ ਸਿੰਘ, ਨਸੀਬ ਕੌਰ, ਹਰਬੰਸ ਕੌਰ, ਰਾਜਵਿੰਦਰ ਕੌਰ ਤੇ ਬਲਵੀਰ ਕੌਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×