For the best experience, open
https://m.punjabitribuneonline.com
on your mobile browser.
Advertisement

ਵਧਾਈਆਂ ਲੈਣ ਮੌਕੇ ਮਹੰਤਾ ਵੱਲੋਂ ਦੂਸਰੇ ਧੜੇ ਦੀ ਕੁੱਟਮਾਰ

10:41 AM Oct 23, 2024 IST
ਵਧਾਈਆਂ ਲੈਣ ਮੌਕੇ ਮਹੰਤਾ ਵੱਲੋਂ ਦੂਸਰੇ ਧੜੇ ਦੀ ਕੁੱਟਮਾਰ
Advertisement

ਫਗਵਾੜਾ: ਵਧਾਈਆਂ ਲੈਣ ਮੌਕੇ ਮਹੰਤਾ ਦੇ ਇੱਕ ਧੜੇ ਦੀ ਦੂਸਰੇ ਧੜੇ ਵਲੋਂ ਕੁੱਟਮਾਰ ਕਰਨ ਦੇ ਸਬੰਧ ’ਚ ਸਿਟੀ ਪੁਲੀਸ ਨੇ ਪੰਜ ਮੈਂਬਰਾ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਗੋਰੀ ਮਾਹੰਤ ਚੇਲਾ ਬੋਬੀ ਮਾਹੰਤ ਚੇਲਾ ਬਾਬਾ ਅਸ਼ੋਕ ਮਹੰਤ ਵਾਸੀ ਭਗਤਪੁਰਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਵਧਾਈ ਲੈਣ ਲਈ ਗਏ ਸਨ ਤਾਂ ਉੱਥੇ ਦੂਸਰੀ ਪਾਰਟੀ ਰਿੱਤੂ ਮਹੰਤ ਤੇ ਉਸਦੇ ਸਾਥੀ ਆ ਗਏ ਜਿਨ੍ਹਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਪੁਲੀਸ ਨੇ ਰਿੱਤੂ ਮਹੰਤ, ਗੋਲਡੀ ਮਹੰਤ, ਪੂਜਾ ਮਹੰਤ, ਵੱਡਾ ਅਸ਼ੋਕਾ, ਭਾਗਦੀਨ ਵਾਸੀਆਨ ਗੁਰੂ ਰਵਿਦਾਸਪੁਰਾ ਮੁਹੱਲਾ ਫ਼ਿਲੌਰ ਖਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement