ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਿਵਰਾਤਰੀ ਮੌਕੇ ਵਿਧਾਇਕ ਨੇ ਭਗਵਾਨ ਸ਼ਿਵ ਦੀ ਪੂਜਾ ਕੀਤੀ

09:16 AM Aug 05, 2024 IST
ਭੁੱਚੋ ਮੰਡੀ ਵਿਚ ਭਗਵਾਨ ਸ਼ਿਵ ਦੀ ਪੂਜਾ ਕਰਦੇ ਹੋਏ ਵਿਧਾਿੲਕ ਜਗਸੀਰ ਸਿੰਘ।

ਭੁੱਚੋ ਮੰਡੀ: ਪੰਚਾਇਤੀ ਸ਼ਿਵ ਮੰਦਰ ਵਿੱਚ ਮਨਾਈ ਜਾ ਰਹੀ ਸ਼ਿਵਰਾਤਰੀ ਮੌਕੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਪੂਜਾ ਅਰਚਨਾ ਕੀਤੀ ਅਤੇ ਸ਼ਿਵਲਿੰਗ ’ਤੇ ਗੰਗਾ ਜਲ, ਫਲ ਅਤੇ ਫੁੱਲਾਂ ਨਾਲ ਅਭਿਸ਼ੇਕ ਕੀਤਾ। ਇਸ ਦੌਰਾਨ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪਹੁੰਚੇ ਕਾਂਵੜੀਆਂ ਦਾ ਭਰਵਾਂ ਸੁਆਗਤ ਕੀਤਾ ਗਿਆ। ਰਾਧੇ ਰਾਧੇ ਪ੍ਰਭਾਤ ਫੇਰੀ ਮੰਡਲ ਅਤੇ ਪੰਚਾਇਤੀ ਸ਼ਿਵ ਮੰਦਰ ਕਮੇਟੀ ਵੱਲੋਂ ਸ਼ਿਵਰਾਤਰੀ ਦੇ ਸਬੰਧ ਵਿੱਚ ਸਵੇਰ ਵੇਲੇ ਪ੍ਰਭਾਤ ਫੇਰੀ ਕੱਢੀ ਅਤੇ ਭਗਵਾਨ ਸ਼ਿਵ ਦਾ ਗੁਣਗਾਨ ਕੀਤਾ। ਇਸ ਮੌਕੇ ਵਿਧਾਇਕ ਦੇ ਪੀਏ ਰਸਟੀ ਮਿੱਤਲ, ਆਪ ਆਗੂ ਰਾਜੀਵ ਸਿੰਗਲਾ ਲਵਲੀ, ਮੰਦਰ ਕਮੇਟੀ ਦੇ ਪ੍ਰਧਾਨ ਨਰਦੀਪ ਗਰਗ, ਆਗੂ ਲਾਜਪਤ ਰਾਏ ਅਤੇ ਮਨੋਜ ਟੈਣੀ, ਕਮਲ ਕਾਂਤ, ਰਾਜ ਸ਼ਰਮਾ, ਵੀਕੇ ਭੱਪ, ਤੋਤਾ ਸ਼ਰਮਾ, ਵਿਪਨ ਕੁਮਾਰ, ਭੋਲਾ, ਰਾਜੂ ਅਤੇ ਸੰਜੀਵ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement