For the best experience, open
https://m.punjabitribuneonline.com
on your mobile browser.
Advertisement

ਨਰਾਤੇ ਮੌਕੇ ਸ਼ਿਲਪਾ ਸ਼ੈਟੀ ਨੇ ਆਪਣੇ ਘਰ ‘ਮਾਤਾ ਕਾ ਦਰਬਾਰ’ ਲਗਾਇਆ

07:59 AM Oct 04, 2024 IST
ਨਰਾਤੇ ਮੌਕੇ ਸ਼ਿਲਪਾ ਸ਼ੈਟੀ ਨੇ ਆਪਣੇ ਘਰ ‘ਮਾਤਾ ਕਾ ਦਰਬਾਰ’ ਲਗਾਇਆ
Advertisement

ਮੁੰਬਈ:

Advertisement

ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ, ਜਿਸ ਨੂੰ ਆਖਰੀ ਵਾਰ ਸੀਰੀਜ਼ ‘ਇੰਡੀਅਨ ਪੁਲੀਸ ਫੋਰਸ’ ਵਿੱਚ ਦੇਖਿਆ ਗਿਆ ਸੀ, ਨੇ ਨਰਾਤੇ ਮੌਕੇ ਆਪਣੇ ਘਰ ਵਿੱਚ ਦੇਵੀ ਦੁਰਗਾ ਦਰਬਾਰ ਲਗਾਇਆ। ਅੱਜ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਮੁੰਬਈ ਸਥਿਤ ਆਪਣੇ ਘਰ ਦੀ ਸਜਾਵਟ ਦੀ ਵੀਡੀਓ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ। ਅਦਾਕਾਰਾ ਨੇ ਦੇਵੀ ਮਾਤਾ ਨੂੰ ਭੋਗ ਲਗਾਉਣ ਲਈ ਪ੍ਰਸਾਦ ਵੀ ਬਣਾਇਆ। ਉਸ ਨੇ ਕੈਪਸ਼ਨ ਵਿੱਚ ਲਿਖਿਆ ਹੈ, ‘ਜੈ ਮਾਤਾ ਦੀ। ਇਹ ਨਰਾਤੇ ਤੁਹਾਡੇ ਅਤੇ ਤੁਹਾਡੇ ਸਕੇ ਸਬੰਧੀਆਂ ਲਈ ਸ਼ਕਤੀ ਅਤੇ ਅਥਾਹ ਅਸੀਸਾਂ ਲੈ ਕੇ ਆਉਣ।’ ਇਸ ਤੋਂ ਪਹਿਲਾਂ ਅਦਾਕਾਰਾ ਨੇ ‘ਰਾਸ਼ਟਰੀ ਪੁੱਤਰ ਦਿਵਸ’ ਮੌਕੇ ਆਪਣੇ ਪੁੱਤਰ ਦੇ ਨਾਲ ਮਨਮੋਹਕ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇੰਸਟਾਗ੍ਰਾਮ ’ਤੇ ਸ਼ਿਲਪਾ ਦੇ 32.5 ਮਿਲੀਅਨ ਚਾਹੁਣ ਵਾਲੇ ਹਨ। ਉਸ ਨੇ ਆਪਣੇ ਪੁੱਤਰ ਵਿਆਨ ਅਤੇ ਪਤੀ ਰਾਜ ਕੁੰਦਰਾ ਨਾਲ ਛੁੱਟੀਆਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸ਼ਿਲਪਾ ਨੇ ਨਵੰਬਰ 2009 ਵਿੱਚ ਬਿਜ਼ਨਸਮੈਨ ਰਾਜ ਕੁੰਦਰਾ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਦੋ ਬੱਚੇ ਹਨ, ਪੁੱਤਰ ਵਿਆਨ ਅਤੇ ਧੀ ਸਮੀਸ਼ਾ। ਹੁਣੇ ਜਿਹੇ ਉਸ ਨੇ ਸੋਨਲ ਜੋਸ਼ੀ ਵੱਲੋਂ ਬਣਾਈ ਕਾਮੇਡੀ ਡਰਾਮਾ ਸੀਰੀਜ਼ ‘ਸੁੱਖੀ’ ਵਿੱਚ ਅਦਾਕਾਰੀ ਕੀਤੀ ਸੀ। ਸ਼ਿਲਪਾ ਨੇ ਰੋਹਿਤ ਸ਼ੈਟੀ ਅਤੇ ਸੁਸ਼ਾਂਤ ਪ੍ਰਕਾਸ਼ ਵੱਲੋਂ ਬਣਾਈ ਅਤੇ ਨਿਰਦੇਸ਼ਤ ਸਟੀਮਿੰਗ ਸੀਰੀਜ਼ ‘ਇੰਡੀਅਨ ਪੁਲੀਸ ਫੋਰਸ’ ਵਿੱਚ ਤਾਰਾ ਦੀ ਭੂਮਿਕਾ ਨਿਭਾਈ ਹੈ। ਇਸ ਸੀਰੀਜ਼ ਵਿੱਚ ਸਿਧਾਰਥ ਮਲਹੋਤਰਾ ਅਤੇ ਵਿਵੇਕ ਓਬਰਾਏ ਵੀ ਹਨ। -ਆਈਏਐੱਨਐੱਸ

Advertisement

Advertisement
Author Image

joginder kumar

View all posts

Advertisement