ਜਨਮ ਦਿਨ ਮੌਕੇ ਸਨੀ ਵੱਲੋਂ ਫ਼ਿਲਮ ‘ਜੱਟ’ ਦਾ ਪੋਸਟਰ ਜਾਰੀ
ਮੁੰਬਈ: ਬੌਲੀਵੁੱਡ ਅਦਾਕਾਰ ਸਨੀ ਦਿਓਲ ਨੇ ਆਪਣੇ ਜਨਮ ਦਿਨ ਮੌਕੇ ਅੱਜ ਆਪਣੀ ਆਉਣ ਵਾਲੀ ਫ਼ਿਲਮ ‘ਜੱਟ’ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ’ਚ ਸਨੀ ਦਿਓਲ ਪੁਰਾਣਾ ਪੱਖਾ ਫੜੀ ਨਜ਼ਰ ਆ ਰਿਹਾ ਹੈ। ਪੋਸਟਰ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਵੱਡੇ ਐਕਸ਼ਨ ਲਈ ਤਿਆਰ ਨੈਸ਼ਨਲ ਪਰਮਿਟ ਵਾਲਾ ਵਿਅਕਤੀ ਹਾਜ਼ਰ ਹੈ।’’ ਮਾਇਤਰੀ ਮੂਵੀ ਮੇਕਰਜ਼ ਅਤੇ ਪੀਪਲ ਮੀਡੀਆ ਫੈਕਟਰੀ ਦੇ ਬੈਨਰ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਕ ਗੋਪੀਚੰਦ ਮਲੀਨੇਨੀ ਹੈ। ਫ਼ਿਲਮ ’ਚ ਰਣਦੀਪ ਹੁੱਡਾ ਅਤੇ ਸਿਆਮੀ ਖੇਰ ਨੇ ਵੀ ਕੰਮ ਕੀਤਾ ਹੈ। ਫ਼ਿਲਮਕਾਰਾਂ ਵੱਲੋਂ ਹਾਲੇ ਫ਼ਿਲਮ ਰਿਲੀਜ਼ ਕਰਨ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਪਰ ਰਿਪੋਰਟਾਂ ਮੁਤਾਬਕ ਇਹ ਫ਼ਿਲਮ ਅਗਲੇ ਸਾਲ ਗਣਤੰਤਰ ਦਿਵਸ ਮੌਕੇ ਰਿਲੀਜ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਸਨੀ ਦਿਓਲ ਇੱਕ ਹੋਰ ਫ਼ਿਲਮ ‘ਲਾਹੌਰ 1947’ ਵਿੱਚ ਵੀ ਕੰਮ ਰਿਹਾ ਹੈ, ਜਿਸ ਵਿੱਚ ਉਸ ਨਾਲ ਪ੍ਰੀਤੀ ਜ਼ਿੰਟਾ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ। ਇਸ ਫ਼ਿਲਮ ਦਾ ਪ੍ਰੋਡਿਊਸਰ ਆਮਿਰ ਖ਼ਾਨ ਅਤੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਹੈ। ਸਨੀ ਦਿਓਲ ਪਹਿਲਾਂ ਵੀ ਸੰਤੋਸ਼ੀ ਨਾਲ ‘ਘਾਇਲ’ ਤੇ ‘ਦਾਮਿਨੀ’ ਆਦਿ ਫ਼ਿਲਮਾਂ ਕਰ ਚੁੱਕਾ ਹੈ। -ਆਈਏਐੱਨਐੱਸ