ਦਸਹਿਰੇ ਮੌਕੇ ਸਕੂਲ ’ਚ ਹਵਨ ਯੱਗ ਕਰਵਾਇਆ
09:17 AM Oct 12, 2024 IST
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਡੀਏਵੀ ਸੈਨਟੇਰੀ ਪਬਲਿਕ ਸਕੂਲ ਵਿੱਚ ਦਸਹਿਰੇ ਤੇ ਦੁਰਗਾ ਅਸ਼ਟਮੀ ਮੌਕੇ ਹਵਨ ਯੱਗ ਕਰਵਾਇਆ ਗਿਆ। ਇਸ ਦੌਰਾਨ ਪ੍ਰਿੰਸੀਪਲ ਜੀਵਨ ਸ਼ਰਮਾ, ਅਧਿਆਪਕਾਵਾਂ ਤੇ ਵਿਦਿਆਰਥੀਆਂ ਨੇ ਆਹੂਤੀਆਂ ਦਿੱਤੀਆਂ। ਕਲਾਸ ਨਰਸਰੀ ਤੇ ਦੂਜੀ ਤਕ ਦੇ ਵਿਦਿਆਰਥੀਆਂ ਨੇ ਸੰਸਕ੍ਰਿਤਕ ਪ੍ਰੋਗਰਾਮ ਵਿਚ ਪੇਸ਼ਕਾਰੀ ਕੀਤੀ। ਪ੍ਰਿੰਸੀਪਲ ਜੀਵਨ ਸ਼ਰਮਾ ਨੇ ਦਸਹਿਰੇ ਤੇ ਨਰਾਤਿਆਂ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਦਸਹਿਰੇ ਦੇ ਤਿਉਹਾਰ ਤੇ ਦੁਰਗਾ ਅਸ਼ਟਮੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਤਿਉਹਾਰ ਸਾਡੀ ਸਭਿਆਚਾਰ ਹਨ ਤੇ ਇਨ੍ਹਾਂ ਕਰ ਕੇ ਹੀ ਪਛਾਣ ਹੈ। ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਨਰਾਤਿਆਂ ਦੇ 14 ਦਿਨਾਂ ਵਿਚ ਹਰ ਭਾਰਤ ਵਾਸੀ ਵਰਤ ਰੱਖਦੇ ਹਨ। ਦੇਵੀ ਦੀ ਅਰਾਧਨਾ ਤੇ ਪੂਜਾ ਕਰਦੇ ਹਨ। ਇਹ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਮੌਕੇ ਸਪਨਾ, ਖੁਸ਼ਬੂ, ਸੀਮਾ, ਰਜਨੀਰਾਣਾ, ਆਸ਼ਾ, ਰਜਵੰਤ, ਪ੍ਰਗਤੀ, ਗੀਤੂ, ਗੁਰਪ੍ਰੀਤ, ਤੇ ਖੁਸ਼ਬੂ ਬੱਗਾ ਆਦਿ ਮੌਜੂਦ ਸਨ।
Advertisement
Advertisement