ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੀਵਾਲੀ ਮੌਕੇ ਬਠਿੰਡਾ ਦੇ ਬਾਜ਼ਾਰਾਂ ਵਿੱਚ ਰੌਣਕਾਂ ਲੱਗੀਆਂ

06:32 AM Nov 12, 2023 IST
ਦੀਵਾਲੀ ਤੋਂ ਇੱਕ ਦਿਨ ਪਹਿਲਾਂ ਬਠਿੰਡਾ ਦੇ ਬਾਜ਼ਾਰਾਂ ’ਚ ਲੋਕਾਂ ਦੀ ਭੀੜ।

ਸ਼ਗਨ ਕਟਾਰੀਆ
ਬਠਿੰਡਾ, 11 ਨਵੰਬਰ
ਅੱਜ ਸ਼ਹਿਰ ਅੰਦਰ ਦੀਵਾਲੀ ਮੌਕੇ ਲੋਕਾਂ ਨੇ ਵੱਡੀ ਪੱਧਰ ’ਤੇ ਖ਼ਰੀਦਦਾਰੀ ਕੀਤੀ। ਸਜੇ ਹੋਏ ਬਾਜ਼ਾਰਾਂ ’ਚ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ। ਸੜਕਾਂ ’ਤੇ ਵਾਹਨਾਂ ਦੀ ਗਿਣਤੀ ਵਧਣ ਕਾਰਨ ਆਵਾਜਾਈ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ।
ਲੋਕ ਘਰਾਂ ’ਚੋਂ ਨਿਕਲ ਕੇ ਖ਼ੁਸ਼ਗਵਾਰ ਮੌਸਮ ਦਾ ਆਨੰਦ ਮਾਣਦਿਆਂ ਖ਼ਰੀਦਦਾਰੀ ਕਰਨ ਬਾਜ਼ਾਰਾਂ ’ਚ ਪਹੁੰਚੇ। ਦੁਕਾਨਦਾਰਾਂ ਅਨੁਸਾਰ ਪਹਿਲਾਂ ਤਾਂ ਜਾਪਦਾ ਸੀ ਕਿ ਇਸ ਵਾਰ ਦੀਵਾਲੀ ਵਪਾਰਕ ਪੱਖ ਤੋਂ ‘ਫਿੱਕੀ’ ਰਹੇਗੀ ਪਰ ਇਕਦਮ ਗਾਹਕੀ ’ਚ ਆਏ ਉਛਾਲ ਨਾਲ ਧਰਵਾਸ ਬੱਝ ਗਿਆ ਹੈ।

Advertisement

ਦੀਵਾਲੀ ਕਾਰਨ ਸੜਕਾਂ ’ਤੇ ਆਵਾਜਾਈ ਵਧਣ ਕਾਰਨ ਸੜਕਾਂ ’ਤੇ ਲੱਗੀਆਂ ਵਾਹਨਾਂ ਦੀਆਂ ਕਤਾਰਾਂ। -ਫੋਟੋੋਆਂ: ਪਵਨ ਸ਼ਰਮਾ

ਉਨ੍ਹਾਂ ਦੱਸਿਆ ਕਿ ਸਾਲ ਦਾ ਸਭ ਤੋਂ ਵੱਡਾ ਦੀਵਾਲੀ ਦੇ ਤਿਓਹਾਰ ਮੰਨਿਆ ਜਾਂਦਾ ਹੈ ਅਤੇ ਇਸ ਮੌਕੇ ਦੁਕਾਨਦਾਰ ਵੱਡੀਆਂ ਆਸਾਂ ਨਾਲ ਵੇਚਣ ਲਈ ਥੋਕ ’ਚ ਮਾਲ ਮੰਗਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਕੁ ਦਿਨਾਂ ਤੋਂ ਵਪਾਰ ਰਿਸ਼ਕਿਆ ਹੈ, ਪਹਿਲਾਂ ਚੁੱਪ-ਚਾਂਦ ਹੀ ਸੀ। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਧੁਆਂਖੇ ਮੌਸਮ ਤੋਂ ਮੀਂਹ ਵੱਲੋਂ ਛੁਟਕਾਰਾ ਦੁਆਉਣ ’ਤੇ ਲੋਕ ਘਰਾਂ ’ਚੋਂ ਬਾਹਰ ਨਿਕਲੇ ਹਨ। ਉਨ੍ਹਾਂ ਕਿਹਾ ਕਿ ਭਲਕੇ ਦੀਵਾਲੀ ਵਾਲੇ ਦਿਨ ਬਾਜ਼ਾਰਾਂ ’ਚ ਰੌਣਕ ਹੋਰ ਵਧੇਗੀ, ਜਿਸ ਨਾਲ ਕਾਰੋਬਾਰੀਆਂ ਦੀਆਂ ਆਸਾਂ ਨੂੰ ਵੀ ਬੂਰ ਪੈਣ ਦੀ ਸੰਭਾਵਨਾ ਹੈ।
ਇੱਥੇ ਵੱਡੇ ਮਾਲਾਂ ਤੋਂ ਲੈ ਕੇ ਸ਼ੋਅਰੂਮਾਂ, ਦੁਕਾਨਾਂ ਅਤੇ ਪਟੜੀ ’ਤੇ ਸਟਾਲਾਂ ਲਾਉਣ ਵਾਲਿਆਂ ਕੋਲ ਅੱਜ ਚੰਗੀ ਗਾਹਕੀ ਰਹੀ। ਲੋਕ ਦੀਵਾਲੀ ਲਈ ਰੱਜ ਕੇ ਖ਼ਰੀਦਦਾਰੀ ਕਰਦੇ ਦਿਖਾਈ ਦਿੰਦੇ ਦੱਸਣਯੋਗ ਹੈ ਕਿ ਸਾਡੇ ਸਮਾਜ ’ਚ ਆਮ ਪ੍ਰਚੱਲਤ ਧਾਰਨਾ ਹੈ ਕਿ ਦੀਵਾਲੀ ਮੌਕੇ ਨਵੀਆਂ ਵਸਤਾਂ ਖ਼ਰੀਦੀਆਂ ਜਾਣ। ਇਹ ਖ਼ਰੀਦਦਾਰ ਦੀ ਜੇਬ ’ਤੇ ਨਿਰਭਰ ਕਰਦਾ ਹੈ ਕਿ ਉਸ ਨੇ ਗਹਿਣੇ, ਫਰਨੀਚਰ, ਕੱਪੜੇ ਜਾਂ ਕੋਈ ਬਜਿਲਈ ਵਸਤੂ ਖਰੀਦਣੀ ਹੈ ਤੇ ਜਾਂ ਫਿਰ ਵਿੱਤੀ ਹਾਲਤ ਕੇਵਲ ਨਿੱਕ-ਸੁੱਕ ਖ਼ਰੀਦਣ ਦੀ ਹੀ ਇਜਾਜ਼ਤ ਦਿੰਦੀ ਹੈ।

Advertisement
Advertisement