For the best experience, open
https://m.punjabitribuneonline.com
on your mobile browser.
Advertisement

ਦੀਵਾਲੀ ਮੌਕੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ

09:48 AM Oct 30, 2024 IST
ਦੀਵਾਲੀ ਮੌਕੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ
ਗਾਹਕ ਦੀਵਾਲੀ ਦੇ ਮੱਦੇਨਜ਼ਰ ਮਾਲੇਰਕੋਟਲਾ ‘ਚ ਭਾਂਡੇ ਖ਼ਰੀਦਦੇ ਹੋਏ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 29 ਅਕਤੂਬਰ
ਦੀਵਾਲੀ ਦੀਆਂ ਤਿ4ਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਘਰਾਂ, ਦੁਕਾਨਾਂ,ਅਤੇ ਅਦਾਰਿਆਂ ਵਿੱਚ ਸਫ਼ਾਈ ਮੁਰੰਮਤ ਅਤੇ ਰੰਗ ਬਰੰਗੀਆਂ ਲਾਈਟਾਂ ਨਾਲ ਸਜਾਵਟ ਦਾ ਕੰਮ ਚੱਲ ਰਿਹਾ ਹੈ। ਘਰਾਂ ਵਿੱਚੋਂ ਬੇਲੋੜਾ ਸਮਾਨ ਅਤੇ ਕਬਾੜ ਚੁੱਕਿਆ ਜਾ ਰਿਹਾ ਹੈ। ਦੀਵਾਲੀ ਨੂੰ ਲੈ ਕੇ ਬਾਜ਼ਾਰਾਂ ਵਿੱਚ ਆਰਜ਼ੀ ਦੁਕਾਨਾਂ ਸਜਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਮੁੱਖ ਬਾਜ਼ਾਰਾਂ ਸਣੇ ਸੜਕਾਂ ਤੇ ਸ਼ਹਿਰ ਦੇ ਬਾਹਰੀ ਤੇ ਪੇਂਡੂ ਖੇਤਰਾਂ ਵਿੱਚ ਵੀ ਕਈ ਤਰ੍ਹਾਂ ਦੇ ਸਾਮਾਨ ਦੀਆਂ ਆਰਜ਼ੀ ਦੁਕਾਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਲੋਕ ਦੀਵਾਲੀ ਦੀ ਖ਼ਰੀਦਦਾਰੀ ਤਹਿਤ ਆਪਣੇ ਘਰਾਂ, ਦੁਕਾਨਾਂ ਅਤੇ ਅਦਾਰਿਆਂ ਨੂੰ ਸਜਾਉਣ ਲਈ ਪਲਾਸਟਿਕ ਦੇ ਬਰਤਨ, ਕੰਧ ਚਿੱਤਰ, ਫੁੱਲ, ਫੁੱਲ-ਮਾਲਾਵਾਂ, ਪੱਤਿਆਂ, ਕਲਾਤਮਕ ਤਸਵੀਰਾਂ, ਮਾਲਾਵਾਂ, ਦੀਵਾਲੀ ਲਈ ਰੰਗ ਬਰੰਗੀਆਂ ਲਾਈਟਾਂ ਲਈ ਬਿਜਲੀ ਦਾ ਸਾਮਾਨ ਵੀ ਖ਼ਰੀਦ ਰਹੇ ਹਨ। ਨਿਖਲੇਸ਼ ਜੈਨ ਨੇ ਦੱਸਿਆ ਕਿ ਅਮੀਰ ਲੋਕ ਆਪਣੇ ਘਰਾਂ ਨੂੰ ਬਿਲਕੁਲ ਨਵੀਂ ਦਿੱਖ ਦੇਣ ਲਈ ਸੂਤ ਆਧਾਰਤ ਮੁੜ ਵਰਤੋਂ ਯੋਗ ਕੰਧ -ਪੱਤਰ (ਵਾਲ ਪੇਪਰਾਂ) ਦੀ ਵਰਤੋਂ ਕਰ ਰਹੇ ਹਨ। ਵਿਰਾਸਤੀ ਥੀਮ ਵਾਲੇ ਕੰਧ ਪੱਤਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕੁਦਰਤ ਪ੍ਰੇਮੀ ਲੋਕ ਕੁਦਰਤੀ ਅਤੇ ਵਾਤਾਵਰਨ ਅਨੁਕੂਲ ਮਾਹੌਲ ਵਾਲੀਆਂ ਚੀਜ਼ਾਂ ਨੂੰ ਪਸੰਦ ਕਰ ਰਹੇ ਹਨ। ਇਸ ਵਾਰ ਬਾਂਸ ਤੋਂ ਬਣੀਆਂ ਕੁਦਰਤੀ ਕੰਧਾਂ ਰੁਝਾਨ ਵਿੱਚ ਹਨ। ਇਸ ਵਿੱਚ ਬਾਂਸ ਨੂੰ ਧਾਗੇ ਨਾਲ ਬੁਣ ਕੇ ਕੰਧ ਪੱਤਰ ਤਿਆਰ ਕੀਤਾ ਜਾਂਦਾ ਹੈ,ਜਿਸ ਨਾਲ ਘਰ ਨੂੰ ਵਿੰਟੇਜ ਦਿੱਖ ਦਿੱਤੀ ਜਾ ਰਹੀ ਹੈ। ਰੋਹਿਤ ਸ਼ਰਮਾ ਨੇ ਦੱਸਿਆ ਕਿ ਲਕਸ਼ਮੀ ਪੂਜਾ ਲਈ ਖੰਡ ਖੇਡਣੇ, ਮਖਾਣੇ, ਛੋਲੇ, ਖਿੱਲਾਂ ਆਦਿ ਖ਼ਰੀਦੇ ਜਾ ਰਹੇ ਹਨ। ਲਕਸ਼ਮੀ ਪੂਜਾ ਨੂੰ ਲੈ ਕੇ ਮਿੱਟੀ ਦੇ ਸਾਮਾਨ ਦੀਆਂ ਦੁਕਾਨਾਂ ਵੀ ਸਜ ਗਈਆਂ ਹਨ। ਰੇਹੜੀਆਂ ’ਤੇ ਮਿੱਟੀ ਦਾ ਸਮਾਨ ਵੇਚਣ ਵਾਲੇ ਵੀ ਗਲੀ-ਮੁਹੱਲਿਆਂ ਵਿੱਚ ਪਹੁੰਚ ਰਹੇ ਹਨ। ਸ਼ਹਿਰ ਦੇ ਲਾਲ ਬਾਜ਼ਾਰ,ਮੋਤੀ ਬਾਜ਼ਾਰ ,ਤਲਾਬ ਬਾਜ਼ਾਰ,ਸਦਰ ਬਾਜ਼ਾਰ,ਕਾਲਜ ਰੋਡ ਸਣੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਵੀ ਵੱਖ-ਵੱਖ ਸਮਾਨ ਦੀਆਂ ਸਜੀਆਂ ਦੁਕਾਨਾਂ ’ਤੇ ਖ਼ਰੀਦਦਾਰੀ ਜ਼ੋਰਾਂ ’ਤੇ ਹੈ। ਦੀਵਾਲੀ ’ਤੇ ਲਕਸ਼ਮੀ ਪੂਜਾ ਲਈ ਪ੍ਰੰਪਰਿਕ ਰੂਪ ਵਿੱਚ ਮਿੱਟੀ ਦੇ ਦੀਵੇ, ਹੱਟੜੀਆਂ, ਗੋਲਕ ਆਦਿ ਖ਼ਰੀਦੇ ਜਾ ਰਹੇ ਹਨ।

Advertisement

ਦੀਵਾਲੀ ਦੇ ਮੱਦੇਨਜ਼ਰ ਭਾਂਡਿਆਂ ਵਾਲੀਆਂ ਦੁਕਾਨਾਂ ’ਤੇ ਲੱਗੀਆਂ ਰੌਣਕਾਂ

ਮਾਲੇਰਕੋਟਲਾ:

Advertisement

ਨਰਾਤਿਆਂ ਤੋਂ ਬਾਜ਼ਾਰਾਂ ਵਿੱਚ ਸ਼ੁਰੂ ਹੋਈ ਗਾਹਕਾਂ ਦੀ ਚਹਿਲ-ਪਹਿਲ ਦੀਵਾਲੀ ਨੇੜੇ ਹੋਣ ਕਾਰਨ ਜ਼ੋਰ ਫੜ ਗਈ ਹੈ। ਲੋਕ ਦੀਵਾਲੀ ਨੂੰ ਭਾਂਡਾ ਖ਼ਰੀਦਣਾ ਸ਼ੁਭ ਮੰਨਦੇ ਹਨ। ਦੁਕਾਨਦਾਰ ਅਜ਼ਹਰ ਮੁਨੀਮ ਨੇ ਦੱਸਿਆ ਕਿ ਧਨਤੇਰਸ ਕਾਰਨ ਅੱਜ ਬਾਜ਼ਾਰ ਵਿੱਚ ਭਾਂਡਿਆਂ ਮੰਗ ਕਾਫ਼ੀ ਦੇਖੀ ਗਈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਭਾਂਡੇ ਅਹਿਮਦਾਬਾਦ ਅਤੇ ਇੰਦੌਰ ਤੋਂ ਆਉਂਦੇ ਹਨ। ਵਪਾਰੀ ਅਹਿਮਦਾਬਾਦ ਤੋਂ ਕਰੀਬ 60-70 ਫ਼ੀਸਦੀ ਭਾਂਡੇ ਖ਼ਰੀਦਦੇ ਹਨ। ਇਸ ਤੋਂ ਇਲਾਵਾ ਪੂਜਾ ਵਿੱਚ ਵਰਤੇ ਜਾਣ ਵਾਲੇ ਭਾਂਡਿਆਂ ਦੀ ਮੰਗ ਵਧ ਗਈ ਹੈ। ਮੁਨੀਸ਼ ਜੈਨ ਨੇ ਕਿਹਾ ਕਿ ਲੋਕਾਂ ਦਾ ਐਲੂਮੀਨੀਅਮ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ।ਲੋਕ ਐਲੂਮੀਨੀਅਮ ਭਾਂਡਿਆਂ ਦੀ ਬਜਾਏ ਸਟੀਲ ਦੇ ਭਾਂਡੇ ਖ਼ਰੀਦਣ ਨੂੰ ਤਰਜੀਹ ਦੇ ਰਹੇ ਹਨ। ਸਰਬਲੋਹ ,ਤਾਂਬੇ ਅਤੇ ਪਿੱਤਲ ਦੇ ਭਾਂਡਿਆਂ ਦੀ ਮੰਗ ਵਧ ਗਈ ਹੈ। ਮਿੱਟੀ ਦੇ ਭਾਂਡੇ ਬਣਾਉਣ ਵਾਲੇ ਜੋਤੀ ਬੇਨੜਾ ਨੇ ਦੱਸਿਆ ਕਿ ਹੁਣ ਬਹੁਤ ਲੋਕ ਉਸ ਤੋਂ ਦੀਵਾਲੀ ਨੂੰ ਮਿੱਟੀ ਦੇ ਦੀਵਿਆਂ ਤੋਂ ਇਲਾਵਾ ਮਿੱਟੀ ਦੇ ਭਾਂਡੇ ਖ਼ਰੀਦਦੇ ਹਨ। ਸੁਰਜੀਤ ਸਿੰਘ ਨੇ ਦੱਸਿਆ ਕਿ ਲੋਕਾਂ ‘ਚ ਲੱਕੜ ਤੋਂ ਤਿਆਰ ਖੁਰਚਣੇ, ਕੜਛੀਆਂ, ਗਲਾਸ ,ਬਿਜਲਈ ਮਿਕਸੀਆਂ ਦੇ ਬਦਲ ਵਜੋਂ ਦਾਲ -ਸਾਗ ਘੋਟਣ ਲਈ ਘੋਟਣੇ ,ਲੂਣ-ਮਿਰਚ ਰਗੜਨ ਲਈ ਨਿੰਮ ਦੀ ਲੱਕੜ ਦੇ ਕੂੰਡੀ -ਸੋਟੇ ਖ਼ਰੀਦਣ ਦਾ ਰੁਝਾਨ ਵਧਿਆ ਹੈ।

Advertisement
Author Image

joginder kumar

View all posts

Advertisement