ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੀਵਾਲੀ ਮੌਕੇ ਲੁਧਿਆਣਾ ਦੇ ਬਾਜ਼ਾਰਾਂ ਵਿੱਚ ਰੌਣਕ

05:50 AM Oct 31, 2024 IST
ਲੁਧਿਆਣਾ ਵਿੱਚ ਦੀਵਾਲੀ ਦੇ ਤਿਉਹਾਰ ਲਈ ਖ਼ਰੀਦਦਾਰੀ ਕਰਦੀਆਂ ਹੋਈਆਂ ਸੁਆਣੀਆਂ। -ਫੋਟੋ: ਅਸ਼ਵਨੀ ਧੀਮਾਨ

ਗਗਨਦੀਪ ਅਰੋੜਾ
ਲੁਧਿਆਣਾ, 30 ਅਕਤੂਬਰ
ਦੀਵਾਲੀ ਤੋਂ ਪਹਿਲਾਂ ਸਨਅਤੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੌਣਕਾਂ ਹਨ। ਜਿੱਥੇ ਦੀਵਾਲੀ ਤੋਂ ਪਹਿਲਾਂ ਦੁਕਾਨਦਾਰਾਂ ਨੂੰ ਚੰਗੀ ਖਰੀਦਦਾਰੀ ਦੀ ਆਸ ਹੈ, ਉੱਥੇ ਹੀ ਸ਼ਹਿਰ ਵਿੱਚ ਹਰ ਸੜਕ ’ਤੇ ਟਰੈਫਿਕ ਜਾਮ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਸ਼ਹਿਰ ਵਿੱਚ ਜ਼ਿਆਦਾਤਰ ਲੋਕ ਦੋ ਦਿਨ ਦੀ ਦੀਵਾਲੀ ਮਨਾਉਣ ਦਾ ਯੋਜਨਾ ਬਣ ਰਹੇ ਹਨ ਜਿਸ ਕਰਕੇ ਪੁਲੀਸ ’ਤੇ ਵੀ ਸੁਰੱਖਿਆ ਦੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਵਧ ਗਈ ਹੈ।
ਦੀਵਾਲੀ ’ਤੇ ਜਿੱਥੇ ਸ਼ਹਿਰ ਦੇ ਲੋਕ ਘਰਾਂ ’ਚ ਤਿਉਹਾਰ ਮਨਾਉਣਗੇ, ਉੱਥੇ ਹੀ ਸ਼ਹਿਰ ਦੀ ਪੁਲੀਸ ਵੱਲੋਂ ਵਿਆਪਕ ਸੁਰੱਖਿਆ ਦੀ ਯੋਜਨਾ ਬਣਾਈ ਗਈ ਹੈ। ਲੋਕਾਂ ਦੀ ਸੁਰੱਖਿਆ ਲਈ ਸ਼ਹਿਰ ਦੀਆਂ ਸੜਕਾਂ ’ਤੇ ਮੁਲਾਜ਼ਮ ਤਾਇਨਾਤ ਰਹਿਣਗੇ। ਪੁਲੀਸ ਨੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਤੋਂ ਲੈ ਕੇ ਸ਼ਹਿਰ ਦੀਆਂ ਮੁੱਖ ਸੜਕਾਂ ਤੱਕ ਸੁਰੱਖਿਆ ਲਈ ਖਾਕਾ ਤਿਆਰ ਕਰ ਲਿਆ ਹੈ। ਇਸ ਦੌਰਾਨ 2500 ਤੋਂ ਵੱਧ ਪੁਲੀਸ ਮੁਲਾਜ਼ਮ ਅਤੇ ਅਧਿਕਾਰੀ ਸ਼ਹਿਰ ਦੀ ਸੁਰੱਖਿਆ ਲਈ ਕੰਮ ਕਰਨਗੇ ਤਾਂ ਜੋ ਸ਼ਹਿਰ ਦੇ ਲੋਕ ਆਪਣੇ ਘਰਾਂ ਵਿੱਚ ਤਿਉਹਾਰ ਨੂੰ ਆਰਾਮ ਨਾਲ ਮਨਾ ਸਕਣ। ਤਿਉਹਾਰ ਦੌਰਾਨ ਸ਼ਹਿਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਨਾਲ-ਨਾਲ ਜੇਸੀਪੀ ਸਿਟੀ ਸ਼ੁਭਮ ਅਗਰਵਾਲ ਅਤੇ ਜੇਸੀਪੀ ਦਿਹਾਤੀ ਜਸਕਿਰਨਜੀਤ ਸਿੰਘ ਤੇਜਾ ਦੇ ਹੱਥਾਂ ਵਿੱਚ ਹੋਵੇਗੀ। ਪੁਲੀਸ ਮੁਲਾਜ਼ਮ ਸੁਰੱਖਿਆ ਸਬੰਧੀ ਹਰ ਰਿਪੋਰਟ ਇਨ੍ਹਾਂ ਤਿੰਨਾਂ ਅਧਿਕਾਰੀਆਂ ਨੂੰ ਦੇਣਗੇ। ਇਸ ਦੇ ਨਾਲ ਹੀ ਪੁਲੀਸ ਨੇ ਲੋਕਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਦੀਵਾਲੀ ਮਨਾਉਣ ਅਤੇ ਸਮੇਂ ਸਿਰ ਤੇ ਸਾਵਾਧਾਨੀ ਨਾਲ ਪਟਾਕੇ ਚਲਾਉਣ ਦੀ ਅਪੀਲ ਕੀਤੀ ਹੈ।

Advertisement

ਦੀਵਾਲੀ ਦੀ ਰਾਤ ਮੁੱਖ ਚੌਕਾਂ ’ਚ ਤਾਇਨਾਤ ਰਹੇਗੀ ਪੁਲੀਸ

ਪੁਲੀਸ ਵੱਲੋਂ ਦੀਵਾਲੀ ਦੀ ਰਾਤ ਲਈ ਪੂਰੀ ਵਿਉਂਤਬੰਦੀ ਕੀਤੀ ਗਈ ਹੈ ਅਤੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਥਾਣਾ ਇੰਚਾਰਜਾਂ ਨੂੰ ਇਲਾਕੇ ਵਿੱਚ ਗਸ਼ਤ ਕਰਨ ਦੇ ਨਾਲ-ਨਾਲ ਨਾਕਾਬੰਦੀਆਂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸ਼ਹਿਰ ਦੇ ਮੁੱਖ ਚੌਕਾਂ ’ਚ ਪੁਲੀਸ ਤਾਇਨਾਤ ਰਹੇਗੀ, ਉੱਥੇ ਅੰਦਰੂਨੀ ਇਲਾਕਿਆਂ ਵਿੱਚ ਪੀਸੀਆਰ ਮੁਲਾਜ਼ਮਾਂ ਨੂੰ ਗਸ਼ਤ ਕਰਨ ਦੇ ਹੁਕਮ ਦਿੱਤੇ ਗਏ ਹਨ। ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਰੋਡ ਸੇਫਟੀ ਫੋਰਸ ਦੀ ਮਦਦ ਨਾਲ ਗਸ਼ਤ ਕੀਤੀ ਜਾਵੇਗੀ, ਨਾਲ ਹੀ ਪੁਲੀਸ ਸਟੇਸ਼ਨ ਦੀ ਫੋਰਸ ਅਤੇ ਪੀਸੀਆਰ ਟੀਮਾਂ ਵੀ ਤਾਇਨਾਤ ਰਹਿਣਗੀਆਂ। ਇਸ ਦੇ ਨਾਲ ਹੀ ਟਰੈਫਿਕ ਪੁਲੀਸ ਨੂੰ ਦਿਨ ਵੇਲੇ ਵੀ ਪੂਰੀ ਤਰ੍ਹਾਂ ਚੌਕਸ ਰਹਿਣ ਲਈ ਕਿਹਾ ਗਿਆ ਹੈ। ਮੁੱਖ ਬਜ਼ਾਰਾਂ ਵਿੱਚ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ ਤਾਂ ਜੋ ਤਿਉਹਾਰਾਂ ਦੇ ਦਿਨਾਂ ਵਿੱਚ ਟਰੈਫਿਕ ਜਾਮ ਨਾ ਹੋਵੇ।

ਅੰਦਰਲੇ ਇਲਾਕਿਆਂ ’ਚ ਟਰੈਫਿਕ ਜਾਮ ਕਾਰਨ ਲੋਕ ਪ੍ਰੇਸ਼ਾਨ

ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਜਿੱਥੇ ਸ਼ਹਿਰ ਵਿੱਚ ਟਰੈਫਿਕ ਜਾਮ ਰਹਿੰਦਾ ਸੀ, ਉੱਥੇ ਹੀ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਦੀ ਗੱਲ ਕਰੀਏ ਤਾਂ ਟਰੈਫਿਕ ਜਾਮ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਲੋਕ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਇੱਧਰੋਂ-ਉੱਧਰੋਂ ਹੋ ਕੇ ਜਾਣ ਲੱਗੇ ਹਨ। ਜੇਕਰ ਗੱਲ ਕਰੀਏ ਜਵਾਹਰ ਨਗਰ ਕੈਂਪ, ਬੱਸ ਸਟੈਂਡ, ਮਾਲ ਰੋਡ, ਘੁਮਾਰਮੰਡੀ, ਕਾਲਜ ਰੋਡ, ਘੰਟਾਘਰ ਰੇਲਵੇ ਸਟੇਸ਼ਨ ਰੋਡ, ਚੌੜਾ ਬਾਜ਼ਾਰ, ਕਿਤਾਬ ਬਾਜ਼ਾਰ, ਬਿਜਲੀ ਬਾਜ਼ਾਰ, ਕੇਸਰਗੰਜ ਮੰਡੀ, ਸੁਭਾਨੀ ਬਿਲਡਿੰਗ ਚੌਕ, ਸ਼ਾਹਪੁਰ ਰੋਡ, ਫੀਲਡਗੰਜ, ਸਮਰਾਲਾ ਰੋਡ, ਚੰਡੀਗੜ੍ਹ ਰੋਡ, ਤਾਜਪੁਰ ਰੋਡ, ਹੈਬੋਵਾਲ ਜੱਸੀਆਂ ਰੋਡ ਸਮੇਤ ਕਈ ਇਲਾਕਿਆਂ ’ਚ ਜਾਮ ਰਿਹਾ। ਭਾਵੇਂ ਕੁਝ ਥਾਵਾਂ ’ਤੇ ਟਰੈਫਿਕ ਪੁਲੀਸ ਨਜ਼ਰ ਆਈ ਪਰ ਜ਼ਿਆਦਾਤਰ ਇਲਾਕਾ ਅਜਿਹਾ ਹੀ ਸੀ ਜਿੱਥੇ ਟਰੈਫਿਕ ਪੁਲੀਸ ਵੀ ਨਜ਼ਰ ਨਹੀਂ ਆ ਰਹੀ ਸੀ ਅਤੇ ਜਾਮ ਦੀ ਸਥਿਤੀ ਅਜਿਹੀ ਸੀ ਕਿ ਪੈਦਲ ਵੀ ਨਿਕਲਣ ਦਾ ਕੋਈ ਰਸਤਾ ਨਹੀਂ ਸੀ।

Advertisement

Advertisement