ਧਨਤੇਰਸ ਮੌਕੇ 30 ਹਜ਼ਾਰ ਕਰੋੜ ਰੁਪਏ ਦੇ ਕਾਰੋਬਾਰ ਦੀ ਉਮੀਦ
07:07 AM Oct 30, 2024 IST
Advertisement
ਕੋਲਕਾਤਾ, 29 ਅਕਤੂਬਰ
ਸਨਅਤ ਮਾਹਿਰਾਂ ਦਾ ਮੰਨਣਾ ਹੈ ਕਿ ਵਧਦੀਆਂ ਕੀਮਤਾਂ ਦੇ ਬਾਵਜੂਦ ਇਸ ਸਾਲ ਧਨਤੇਰਸ ਤੇ ਦੀਵਾਲੀ ਮੌਕੇ ਨਗਾਂ ਤੇ ਗਹਿਣਿਆਂ ਦੀ ਮੰਗ ਮਜ਼ਬੂਤ ਰਹਿਣ ਦੀ ਉਮੀਦ ਹੈ ਅਤੇ ਘਰੇਲੂ ਬਾਜ਼ਾਰ ’ਚ ਦੀਵਾਲੀ ਮੌਕੇ ਸੰਭਾਵੀ ਤੌਰ ’ਤੇ 30 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋ ਸਕਦਾ ਹੈ। ਕੀਮਤੀ ਧਾਤਾਂ ਦੀਆਂ ਕੀਮਤਾਂ ’ਚ ਵਾਧਾ ਖਪਤਕਾਰਾਂ ਨੂੰ ਸੋਨੇ ਨੂੰ ਭਰੋਸੇਯੋਗ ਜਾਇਦਾਦ ਵਜੋਂ ਦੇਖਣ ਲਈ ਪ੍ਰੇਰਿਤ ਕਰ ਰਿਹਾ ਹੈ, ਜਦਕਿ ਚਾਂਦੀ ਆਪਣੀ ਘੱਟ ਕੀਮਤ ਤੇ ਉੱਚ ਸਨਅਤੀ ਮੰਗ ਕਾਰਨ ਲੋਕਾਂ ਦੀ ਪਹਿਲੀ ਪਸੰਦ ਬਣ ਰਹੀ ਹੈ। ਕੁਝ ਮਾਹਿਰਾਂ ਅਨੁਮਾਨ ਹੈ ਕਿ ਇਸ ਦੀਵਾਲੀ ਮੌਕੇ ਦੇਸ਼ ਭਰ ’ਚ ਮੁੱਲ ਦੇ ਹਿਸਾਬ ਨਾਲ ਵਿਕਰੀ ’ਚ ਸਾਲ ਦਰ ਸਾਲ 10-15 ਫੀਸਦ ਦਾ ਵਾਧਾ ਹੋਵੇਗਾ ਜਦਕਿ ਗਿਣਤੀ ’ਚ ਗਿਰਾਵਟ ਹੋ ਸਕਦੀ ਹੈ। ਇਸੇ ਦੌਰਾਨ ਅੱਜ ਸੋਨੇ ਦਾ ਭਾਅ 229 ਰੁਪਏ ਵੱਧ ਕੇ 78,795 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ ਹੈ। -ਪੀਟੀਆਈ
Advertisement
Advertisement
Advertisement