ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਖ਼ਰੀ ਦਿਨ ਉਮੀਦਵਾਰਾਂ ਨੇ ਚੋਣ ਨਿਸ਼ਾਨਾਂ ਦੇ ਪ੍ਰਚਾਰ ’ਤੇ ਲਾਇਆ ਜ਼ੋਰ

07:47 AM Jun 01, 2024 IST
ਪਟਿਆਲਾ ’ਚ ਆਪਣੀ ਮਾਤਾ ਪ੍ਰਨੀਤ ਕੌਰ ਦੇ ਚੋਣ ਨਿਸ਼ਾਨ ਬਾਰੇ ਲੋਕਾਂ ਨੂੰ ਦੱਸਦੇ ਹੋਏ ਜੈਇੰਦਰ ਕੌਰ।

ਸਰਬਜੀਤ ਸਿੰਘ ਭੰਗੂ
ਪਟਿਆਲਾ, 31 ਮਈ
ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਨੇ ਭਾਵੇਂ ਆਪੋ-ਆਪਣੀ ਚੋਣ ਮੁਹਿੰਮ ਨੂੰ ਨਿਖਾਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਪਰ ਇਸ ਦੇ ਬਾਵਜੂਦ ਕਈ ਉਮੀਦਵਾਰ ਅੰਤਲੇ ਦਿਨ ਵੀ ਵੱਖ-ਵੱਖ ਢੰਗਾਂ ਨਾਲ ਸਰਗਰਮ ਰਹੇ। ਆਖਰੀ ਹੰਭਲੇ ਵਜੋਂ ਅੱਜ ਇਨ੍ਹਾਂ ’ਚੋਂ ਬਹੁਤਿਆਂ ਨੇ ਆਪੋ-ਆਪਣੇ ਚੋਣ ਨਿਸ਼ਾਨਾਂ ਦਾ ਵਧੇਰੇ ਪ੍ਰਚਾਰ ਕੀਤਾ।
ਉਮੀਦਵਾਰਾਂ ਨੇ ਚੋਣ ਕਮਿਸ਼ਨਰ ਵੱਲੋਂ ਸੂਚੀਬੱੱਧ ਕੀਤੇ ਚੋਣ ਨਿਸ਼ਾਨਾਂ ਦੇ ਪੈਟਰਨ ’ਤੇ ਕੇਵਲ ਆਪਣੇ ਚੋਣ ਨਿਸ਼ਾਨ ਦੇ ਨੰਬਰ ਅਤੇ ਨਿਸ਼ਾਨ ਦੇ ਸਾਹਮਣੇ ਆਪਣੀ ਤਸਵੀਰ ਲਾ ਕੇ ਪੈਂਫਲੈੱਟ ਅਤੇ ਛੋਟੇ ਪੋਸਟਰ ਵੀ ਛਪਵਾਏ ਹੋਏ ਹਨ। ਕਈਆਂ ਨੇ ਅਖਬਾਰਾਂ ਰਾਹੀਂ ਵੀ ਅਜਿਹੇ ਪੈਂਫਲੈੱਟ ਪਾ ਕੇ ਆਪਣੇ ਚੋਣ ਨਿਸ਼ਾਨ ਬਾਰੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਚੋਣ ਕਮਿਸ਼ਨ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਦੇ ਸਮੂਹ 26 ਉਮੀਦਵਾਰਾਂ ਦੀ ਜਾਰੀ ਕੀਤੀ ਗਈ ਸੂਚੀ ਮੁਤਾਬਕ ਸਭ ਤੋਂ ਪਹਿਲੇ ਨੰਬਰ ’ਤੇ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਦਾ ਚੋਣ ਨਿਸ਼ਾਨ ‘ਤੱਕੜੀ’ ਹੈ।
ਦੂਜਾ ਨੰਬਰ ਬਸਪਾ ਦੇ ਜਗਜੀਤ ਛੜਬੜ ਦੇ ‘ਹਾਥੀ’ ਚੋਣ ਨਿਸ਼ਾਨ ਦਾ ਹੈ ਜਦੋਂਕਿ ਤੀਜੇ ਨੰਬਰ ’ਤੇ ਕਾਂਗਰਸ ਦੇ ਧਰਮਵੀਰ ਗਾਂਧੀ ਦਾ ‘ਹੱੱਥ’ ਚੋਣ ਨਿਸ਼ਾਨ ਤੇ ਚੌਥੇ ’ਤੇ ਭਾਜਪਾ ਦੀ ਪ੍ਰਨੀਤ ਕੌਰ ਦਾ ‘ਕਮਲ ਦਾ ਫੁੱਲ’ ਚੋਣ ਨਿਸ਼ਾਨ ਹੈ। ‘ਆਪ’ ਦੇ ਡਾ. ਬਲਬੀਰ ਸਿੰਘ ਦੇ ਚੋਣ ਨਿਸ਼ਾਨ ‘ਝਾੜੂ’ ਦਾ ਪੰਜਵਾਂ ਨੰਬਰ ਹੈ।
ਜਨ ਜਨਵਾਦੀ ਪਾਰਟੀ ਦੇ ਅਮਰਜੀਤ ਸਿੰਘ ਦੇ ‘ਆਰੀ’ ਨਿਸ਼ਾਨ ਦਾ ਛੇਵਾਂ ਤੇ ਸੱਤਵਾਂ ਨੰਬਰ ਹਿੰਦੁਸਤਾਨ ਸ਼ਕਤੀ ਸੈਨਾ ਦੇ ਕ੍ਰਿਸ਼ਨ ਕੁਮਾਰ ਗਾਬਾ ਦੇ ਚੋਣ ਨਿਸ਼ਾਨ ‘ਬੰਸਰੀ’ ਦਾ ਹੈ, ਜਦੋਂ ਕਿ ਅੱਠਵੇਂ ਨੰਬਰ ’ਤੇ ਭਾਰਤੀ ਜਵਾਨ ਕਿਸਾਨ ਪਾਰਟੀ ਦੇ ਦਵਿੰਦਰ ਰਾਜਪੂਤ ਦਾ ਚੋਣ ਨਿਸ਼ਾਨ ‘ਹੀਰਾ’ ਹੈ। ਮਾਨ ਦਲ ਦੇ ਪ੍ਰੋ. ਮਹਿੰਦਰਪਾਲ ਸਿੰਘ ਦਾ ਚੋਣ ਨਿਸ਼ਾਨ ‘ਬਾਲਟੀ’ ਨੂੰ ਨੌਵਾਂ ਨੰਬਰ ਮਿਲਿਆ ਹੈ।
ਬਿਨਾਂ ਸ਼ੱਕ ਪ੍ਰਨੀਤ ਕੌਰ ਦਾ ਇਸ ਖੇਤਰ ’ਚ ਚੰਗਾ ਬੋਲਬਾਲਾ ਰਿਹਾ ਹੈ ਪਰ ਕਈ ਲੋਕ ਅਜੇ ਵੀ ਉਨ੍ਹਾਂ ਦੇ ਚੋਣ ਨਿਸ਼ਾਨ ਪ੍ਰਤੀ ਭੰਬਲਭੂਸੇ ’ਚ ਰਹੇ। ਖਾਸ ਕਰਕੇ ਉਨ੍ਹਾਂ ਨਾਲ ਜੁੜੇ ਗਰੀਬ ਤਬਕੇ ਦੇ ਲੋਕਾਂ ’ਚੋਂ ਕਈ ਅਜੇ ਵੀ ਉਨ੍ਹਾਂ ਦਾ ਚੋਣ ਨਿਸ਼ਾਨ ਹੱਥ ਪੰਜਾ ਹੀ ਸਮਝਦੇ ਰਹੇ ਹਨ ਜਿਸ ਕਰਕੇ ਅੰਤਲੇ ਦਿਨੀਂ ਉਨ੍ਹਾਂ ਦੀ ਧੀ ਜੈਇੰਦਰ ਕੌਰ ਤਾਂ ਹੱਥ ’ਚ ਪੋਸਟਰ ਲੈ ਕੇ ਸਮੁੱਚੇ ਸ਼ਹਿਰ ’ਚ ਘੁੰਮੀ।
ਉਧਰ 2014 ’ਚ ਜਦੋਂ ਡਾ. ਧਰਮਵੀਰ ਗਾਂਧੀ ਨੇ ਕਾਂਗਰਸ ਤੋਂ ਲੜੀ ਪ੍ਰਨੀਤ ਕੌਰ ਨੂੰ ਹਰਾਇਆ ਸੀ ਤਾਂ ਡਾ. ਗਾਂਧੀ ਦਾ ਚੋਣ ਨਿਸ਼ਾਨ ਝਾੜੂ ਸੀ ਪਰ ਐਤਕੀਂ ਕਾਂਗਰਸ ਉਮੀਦਵਾਰ ਹੋਣ ਕਰ ਕੇ ਉਨ੍ਹਾਂ ਦਾ ਚੋਣ ਨਿਸ਼ਾਨ ਹੱਥ ਪੰਜਾ ਹੈ। ਦੋਵਾਂ ਉਮੀਦਵਾਰਾਂ ਦੀ ਅਜਿਹੀ ਅਦਲਾ ਬਦਲੀ ਕਾਰਨ ਇਨ੍ਹਾਂ ਦੇ ਹਮਾਇਤੀਆਂ, ਖਾਸ ਕਰਕੇ ਮਹਿਲਾਵਾਂ ਵਿੱਚ ਭੰਬਲਭੂਸਾ ਪੈਦਾ ਹੋਣਾ ਸੁਭਾਵਿਕ ਹੀ ਹੈ।

Advertisement

Advertisement