ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਡੀਸੀ ਦਫ਼ਤਰ ਦੀ ਸ਼ਿਕਾਇਤ ’ਤੇ ਧਰਨਾਕਾਰੀ ਮਜ਼ਦੂਰ ਆਗੂ ਨੂੰ ਥਾਣੇ ਸੱਦਿਆ

07:46 AM Aug 22, 2024 IST
ਡੀਐੱਸਪੀ ਨਾਭਾ ਨੂੰ ਮਿਲਣ ਤੋਂ ਬਾਅਦ ਡੈਮੋਕ੍ਰੈਟਿਕ ਮਨਰੇਗਾ ਫ਼ਰੰਟ ਦਾ ਵਫਦ

ਜੈਸਮੀਨ ਭਾਰਦਵਾਜ
ਨਾਭਾ, 21 ਅਗਸਤ
ਡੈਮੋਕ੍ਰੈਟਿਕ ਮਨਰੇਗਾ ਫ਼ਰੰਟ ਦੇ ਆਗੂ ਸੁਖਵਿੰਦਰ ਕੌਰ ਨੋਹਰਾ ਦੇ ਘਰ ਬੀਤੀ ਸ਼ਾਮ ਪੁਲੀਸ ਪਹੁੰਚੀ ਤੇ ਉਸ ਨੂੰ ਥਾਣੇ ਹਾਜ਼ਰ ਹੋਣ ਲਈ ਕਿਹਾ ਗਿਆ। ਦੰਦਰਾਲਾ ਢੀਂਡਸਾ ਚੌਕੀ ਦੇ ਇੰਚਾਰਜ ਮਨਜਿੰਦਰ ਸਿੰਘ ਮੁਤਾਬਕ ਜਥੇਬੰਦੀ ਦੇ ਆਗੂਆਂ ਖਿਲਾਫ ਏਡੀਸੀ ਦਫਤਰ ਤੋਂ ਸ਼ਿਕਾਇਤ ਆਈ ਹੈ ਕਿ ਇਹ ਲੋਕਾਂ ਕੋਲੋਂ ਪੈਸੇ ਇਕੱਠੇ ਕਰਦੇ ਹਨ।
ਬੀਡੀਪੀਓ ਦਫਤਰ ’ਚ ਚੱਲ ਰਹੇ ਪੱਕੇ ਧਰਨੇ ਦੀ ਅਗਵਾਈ ਕਰਦੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਅਰਜ਼ੀਆਂ ਦਾ ਨਿਬੇੜਾ ਨਾ ਕਰਨ ਕਰ ਕੇ ਉਨ੍ਹਾਂ ਨੇ ਮਨਰੇਗਾ ਐਕਟ ਦੀ ਧਾਰਾ 23 ਤੇ 25 ਤਹਿਤ ਨਾਭਾ ਬੀਡੀਪੀਓ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ’ਤੇ ਕੱਲ੍ਹ ਹੀ ਨਾਭਾ ਦੇ ਐੱਸਡੀਐੱਮ ਨੇ ਬੀਡੀਪੀਓ ਕੋਲੋਂ ਰਿਪੋਰਟ ਤਲਬ ਕੀਤੀ ਹੈ ਅਤੇ ਨਾਲ ਹੀ ਰਿਪੋਰਟ ਏਡੀਸੀ ਪਟਿਆਲਾ ਨੂੰ ਵੀ ਭੇਜਣ ਲਈ ਲਿਖਿਆ ਸੀ। ਉਸੇ ਸ਼ਾਮ ਚੌਕੀ ਤੋਂ ਪੁਲੀਸ ਮੁਲਾਜ਼ਮ ਘਰ ਆ ਗਿਆ। ਇਸ ਸਬੰਧੀ ਫ਼ਰੰਟ ਦਾ ਇੱਕ ਵਫਦ ਅੱਜ ਨਾਭਾ ਦੇ ਡੀਐੱਸਪੀ ਨੂੰ ਮਿਲਿਆ ਤੇ ਦੱਸਿਆ ਕਿ ਸੰਵਿਧਾਨ ਜਥੇਬੰਦੀ ਬਣਾਉਣ ਦਾ ਹੱਕ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬਲਕਿ ਮਨਰੇਗਾ ਐਕਟ ਤਾਂ ਮਜ਼ਦੂਰਾਂ ਨੂੰ ਜਥੇਬੰਦੀ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ ਅਤੇ ਪ੍ਰਸ਼ਾਸਨ ਨੂੰ ਵੀ ਪਾਬੰਦ ਕਰਦਾ ਹੈ ਕਿ ਹਰ ਮਹੀਨੇ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਮਜ਼ਦੂਰਾਂ ਦੀਆਂ ਦਿੱਕਤਾਂ ਦੂਰ ਕੀਤੀਆਂ ਜਾਣ। ਮੁਲਾਜ਼ਮ ਅਤੇ ਅਫਸਰਾਂ ਸਮੇਤ ਸਾਰੀਆਂ ਜਥੇਬੰਦੀਆਂ ਫੰਡ ਇਕੱਤਰ ਕਰਦੀਆਂ ਹੀ ਹਨ ਤੇ ਲੋਕ ਆਪਣੀ ਮਰਜ਼ੀ ਨਾਲ ਹੀ ਯੋਗਦਾਨ ਪਾਉਂਦੇ ਹਨ।
ਆਗੂ ਕੁਲਵੰਤ ਕੌਰ ਤੇ ਰਮਨਜੋਤ ਕੌਰ ਹੋਰਾਂ ਨੇ ਦੱਸਿਆ ਕਿ ਡੀਐੱਸਪੀ ਨੂੰ ਐਕਟ ਦੀ ਕਾਪੀ ਦਿੱਤੀ ਗਈ ਹੈ ਅਤੇ ਸੁਖਵਿੰਦਰ ਕੌਰ ਨੇ ਰੋਸ ਜਤਾਇਆ ਕਿ ਉਸ ਦੇ ਘਰ ਚਾਰ ਮਹੀਨੇ ਪਹਿਲਾਂ ਚੋਰੀ ਹੋਈ ਸੀ ਤੇ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਅਜੇ ਤੱਕ ਕੇਸ ਦਰਜ ਨਹੀਂ ਹੋਇਆ ਪਰ ਕਾਨੂੰਨ ਲਾਗੂ ਕਰਾਉਣ ਦੀ ਮੰਗ ਕਰਨ ਵਾਲੀ ਜਥੇਬੰਦੀ ਖਿਲਾਫ ਕਾਰਵਾਈ ਲਈ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਹੈ। ਇਸ ਮੌਕੇ ਨਾਭਾ ਦੀ ਡੀਐੱਸਪੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਦੋਵੇਂ ਧਿਰਾਂ ਨੂੰ ਸੁਣ ਕੇ ਪੜਤਾਲ ਕਰਨ ਮਗਰੋਂ ਕਾਨੂੰਨ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।

Advertisement

Advertisement