ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਹੀਦ ਸਰਾਭਾ ਦੇ ਜਨਮ ਦਿਨ ਤੇ ਸ਼ਾਇਰ ਪਾਤਰ ਨੂੰ ਸਮਰਪਿਤ ਸਮਾਗਮ

11:35 AM May 27, 2024 IST
ਗੁਰਸ਼ਰਨ ਕਲਾ ਭਵਨ ਵਿੱਚ ਨਾਟਕ ਖੇਡਦੇ ਹੋਏ ਡਾ. ਸਾਹਿਬ ਸਿੰਘ।

ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 26 ਮਈ
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਗੁਰਸ਼ਰਨ ਕਲਾ ਭਵਨ ਵਿੱਚ ਉੱਘੇ ਸ਼ਾਇਰ ਸੁਰਜੀਤ ਪਾਤਰ ਅਤੇ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਰਸਮੀ ਉਦਘਾਟਨ ਪ੍ਰੋਫੈਸਰ ਮਨਜੀਤ ਸਿੰਘ ਛਾਬੜਾ, ਕੁਲਦੀਪ ਸਿੰਘ, ਜੋਗਿੰਦਰ ਅਜ਼ਾਦ, ਲੇਖਕ ਅਮਰੀਕ ਤਲਵੰਡੀ, ਹਰਕੇਸ਼ ਚੌਧਰੀ, ਜਸਵੰਤ ਜੀਰਖ਼, ਐੱਚ.ਐੱਸ ਡਿੰਪਲ ਸਮੇਤ ਹੋਰਨਾਂ ਨੇ ਮੋਮਬੱਤੀਆਂ ਬਾਲ਼ ਕੇ ਹਨੇਰਿਆਂ ਨੂੰ ਚੀਰ ਦੇਣ ਦੇ ਸੁਨੇਹੇ ਨਾਲ ਕੀਤਾ। ਲੋਕ ਕਲਾ ਮੰਚ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਗੁਰਸ਼ਰਨ ਕਲਾ ਭਵਨ ਵਿੱਚ ਸ਼ਾਨਦਾਰ ਕੁਰਸੀਆਂ ਲਾਉਣ ਲਈ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ। ਨਾਟਕਕਾਰ ਡਾ. ਸਾਹਿਬ ਸਿੰਘ ਨੇ ਆਪਣਾ ਨਾਟਕ ‘ਸੰਦੂਕੜੀ ਖੋਲ੍ਹ ਨਰੈਣਿਆਂ’ ਪੇਸ਼ ਕੀਤਾ।
ਉੱਜਲ ਭਵਿੱਖ ਲਈ ਪਰਵਾਸ ਕਰਨ ਵਾਲੇ ਨੌਜਵਾਨ ਵੱਲੋਂ ਹਕੀਕਤਾਂ ਨਾਲ ਦੋ ਚਾਰ ਹੁੰਦਿਆਂ ਜ਼ਿੰਦਗੀ ਦੀ ਜੰਗ ਹਾਰ ਜਾਣ, ਧਾਰਮਿਕ ਕੱਟੜਤਾ ਕਾਰਨ ਆਪਣੇ ਭਰਾ ਨੂੰ ਗਵਾਉਣ ਦੇ ਬਾਵਜੂਦ ਇਨਸਾਨੀਅਤ ਦਾ ਪੱਲਾ ਨਾ ਛੱਡਣ ਦੀ ਬਾਤ ਪਾਉਂਦਿਆਂ ਨਾਟਕ ਆਪਣੇ ਸਿਖਰ ਵੱਲ ਵਧਦਾ ਹੈ ਅਤੇ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਸਮੁੰਦਰ ਦੇ ਡੂੰਘੇ ਅਤੇ ਖਾਰੇ ਪਾਣੀਆਂ ਵਿੱਚ ਜ਼ਿੰਦਗੀ ਦੀ ਜੰਗ ਹਾਰ ਜਾਣ ਵਾਲੇ ਗੱਭਰੂ ਦੀ ਹੋਣੀ ਦੇਖ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ। ਨਾਟਕ ਦੇ ਮੁੱਖ ਕਿਰਦਾਰ ਅਧਿਆਪਕ ਨੇ ਜ਼ਿੰਦਗੀ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਨਾਲ ਸਮਾਪਤੀ ਕੀਤੀ ਤਾਂ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਦੀ ਗੜਗੜਾਹਟ ਨਾਲ ਨਾਟਕ ਦੀ ਸਫ਼ਲਤਾ ਦੀ ਹਾਮੀ ਭਰੀ। ਪ੍ਰਬੰਧਕਾਂ ਵੱਲੋਂ ਨਾਟਕਕਾਰ ਸਾਹਿਬ ਸਿੰਘ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।

Advertisement

Advertisement
Advertisement