ਕਵੀ ਦਰਬਾਰ 8 ਨੂੰ
06:50 AM Sep 06, 2024 IST
ਪੱਤਰ ਪ੍ਰੇਰਕ
ਖਰੜ, 5 ਸਤੰਬਰ
ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇਕੱਤਰਤਾ ਹਰ ਮਹੀਨੇ ਦੇ ਤੀਜੇ ਐਤਵਾਰ ਨੂੰ ਹੁੰਦੀ ਹੈ ਪਰ ਇਸ ਮਹੀਨੇ ਦੀ ਇਕੱਤਰਤਾ 15 ਸਤੰਬਰ ਦੀ ਬਜਾਏ ਹੁਣ 8 ਸਤੰਬਰ ਨੂੰ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੇਰੇ 10 ਵਜੇ ਹੋਵੇਗੀ। ਉਸ ਇਕੱਤਰਤਾ ਵਿੱਚ ਕਵੀ ਹਾਕਮ ਸਿੰਘ ‘ਨੱਤਿਆਂ’ ਦੀ ਪੁਸਤਕ ‘ਜੀਵਨ ਦੇ ਰੰਗ’ (ਕਾਵਿ-ਸੰਗ੍ਰਹਿ) ਨੂੰ ਲੋਕ ਅਰਪਣ ਕੀਤਾ ਜਾਵੇਗਾ ਅਤੇ ਪੁਸਤਕ ’ਤੇ ਚਰਚਾ ਕੀਤੀ ਜਾਵੇਗੀ। ਇਸ ਉਪਰੰਤ ਕਵੀ ਦਰਬਾਰ ਵੀ ਹੋਵੇਗਾ। ਇਹ ਜਾਣਕਾਰੀ ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਨੇ ਦਿੱਤੀ ਹੈ। ਉਨ੍ਹਾਂ ਲੇਖਕਾਂ, ਪੱਤਰਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।
Advertisement
Advertisement