ਵਟਸਐਪ ’ਤੇ ਆਏ ਲਿੰਕ ਨੂੰ ਖੋਲ੍ਹਣ ’ਤੇ ਖਾਤੇ ’ਚੋਂ ਰਕਮ ਉੱਡੀ
06:42 AM Nov 19, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਨਵੰਬਰ
ਇਥੇ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਵਿਅਕਤੀ ਨਾਲ ਆਨਲਾਈਨ ਠੱਗੀ ਮਾਰ ਕੇ ਉਸ ਦੇ ਬੈਂਕ ਖਾਤੇ ਵਿੱਚੋਂ ਕਰੀਬ ਇਕ ਲੱਖ ਰੁਪਏ ਠੱਗ ਲਏ ਹਨ। ਪੁਲੀਸ ਨੇ ਨਿਰਭੈ ਸਿੰਘ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਗੁਰੂ ਹਰਕ੍ਰਿਸ਼ਨ ਨਗਰ ਖੰਨਾ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਨਿਰਭੈ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਖੇਤੀਬਾੜੀ ਨਾਲ ਸਬੰਧਤ ਦਵਾਈਆਂ ਦੀ ਮਾਰਕੀਟਿੰਗ ਦਾ ਕੰਮ ਕਰਦਾ ਹੈ, ਉਸ ਨੂੰ ਕਿਸੇ ਅਣਜਾਣ ਨੰਬਰ ਤੋਂ ਵਟਸਐਪ ’ਤੇ ਇਕ ਲਿੰਕ ਆਇਆ ਜਿਸ ਤੇ ਉਸ ਵੱਲੋਂ ਗਲਤੀ ਨਾਲ ਕਲਿੱਕ ਹੋ ਗਿਆ ਅਤੇ ਉਸ ਦੇ ਖਾਤੇ ਵਿੱਚੋਂ ਆਨਲਾਈਨ 5 ਹਜ਼ਾਰ ਰੁਪਏ ਦੀਆਂ ਵੱਖ ਵੱਖ ਟਰਾਂਜੈਕਸ਼ਨਾਂ ਨਾਲ ਕਰੀਬ 100299 ਰੁਪਏ ਨਿਕਲ ਗਏ। ਇਸ ਸਬੰਧੀ ਸਾਈਬਰ ਕਰਾਈਮ ਦੇ ਨੰਬਰ ’ ਤੇ ਆਪਣੀ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।
Advertisement
Advertisement
Advertisement