ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਸੇ ਨਾ ਮਿਲਣ ’ਤੇ ਨਸ਼ੇੜੀ ਨੇ ਆਪਣੇ ਘਰ ਨੂੰ ਅੱਗ ਲਾਈ

08:57 AM Oct 23, 2024 IST
ਅੱਗ ਕਾਰਨ ਸੜਿਆ ਹੋਇਆ ਸਾਮਾਨ।

ਜਗਤਾਰ ਸਿੰਘ ਨਹਿਲ
ਲੌਂਗੋਵਾਲ, 22 ਅਕਤੂਬਰ
ਨਸ਼ੇੜੀ ਨੌਜਵਾਨ ਨੇ ਨਸ਼ੇ ਲਈ ਪੈਸੇ ਨਾ ਮਿਲਣ ’ਤੇ ਆਪਣੇ ਘਰ ਨੂੰ ਅੱਗ ਲਾ ਕੇ ਸਾੜ ਦਿੱਤਾ। ਇਥੋਂ ਦੇ ਗਾਹੂ ਪੱਤੀ ਵਾਸੀ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਬਸ਼ੀਰ ਮੁਹੰਮਦ ਨੇ ਦੱਸਿਆ ਕਿ ਉਸ ਦਾ ਪੁੱਤਰ ਆਸਿਫ਼ ਖਾਂ ਉਰਫ ਸੀਪਾ ਲੰਮੇ ਸਮੇਂ ਤੋਂ ਨਸ਼ਾ ਕਰਦਾ ਹੈ। ਪਹਿਲਾਂ ਵੀ ਉਹ ਘਰ ਦੀਆਂ ਚੀਜ਼ਾਂ ਚੁੱਕ ਕੇ ਵੇਚਦਾ ਰਹਿੰਦਾ ਹੈ। ਉਸ ਦਾ ਨਸ਼ਾ ਛੁਡਾਉਣ ਲਈ ਅਨੇਕਾਂ ਯਤਨ ਕੀਤੇ ਅਤੇ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਅਤੇ ਥਾਣੇ ਵੀ ਗਏ। ਨਾ ਤਾਂ ਪ੍ਰਸਾਸ਼ਨ ਨੇ ਕੋਈ ਮਦਦ ਕੀਤੀ ਅਤੇ ਨਾ ਹੀ ਕਿਸੇ ਸੰਸਥਾ ਨੇ ਉਨ੍ਹਾਂ ਦੀ ਬਾਂਹ ਫੜੀ। ਉਸ ਨੇ ਦੱਸਿਆ ਕਿ ਅੱਜ ਸਵੇਰੇ ਸੀਪੇ ਨੇ ਆਪਣੀ ਮਾਤਾ ਤੋਂ ਨਸ਼ੇ ਦੀ ਪੂਰਤੀ ਲਈ ਪੰਜ ਹਜ਼ਾਰ ਰੁਪਏ ਮੰਗੇ। ਪੈਸੇ ਨਾ ਦੇਣ ’ਤੇ ਉਸ ਨੇ ਘਰ ਨੂੰ ਅੱਗ ਲਾਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਸੀਪੇ ਦੀ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ ਅਤੇ ਘਰ ਦੇ ਸਾਰੇ ਜੀਅ ਆਪਣੇ ਕੰਮ ’ਤੇ ਚਲੇ ਗਏ। ਬਾਅਦ ਵਿੱਚ ਗੁਆਂਢੀਆਂ ਰਾਹੀਂ ਘਰ ਨੂੰ ਅੱਗ ਲੱਗਣ ਬਾਰੇ ਪਤਾ ਲੱਗਿਆ, ਜਦੋਂ ਉਹ ਘਰ ਆਏ ਤਾਂ ਘਰ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਚੁੱਕਿਆ ਸੀ। ਬਸ਼ੀਰ ਮੁਹੰਮਦ ਨੇ ਦੱਸਿਆ ਕਿ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧ ਵਿਚ ਪਰਿਵਾਰ ਨੇ ਥਾਣਾ ਲੌਂਗੋਵਾਲ ਦੇ ਪੁਲੀਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਘਰ ਨੂੰ ਅੱਗ ਲਾਉਣ ਤੋਂ ਬਾਅਦ ਆਸਿਫ਼ ਖਾਂ ਸੀਪਾ ਫ਼ਰਾਰ ਹੋ ਗਿਆ।

Advertisement

Advertisement