ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਓਮਾਨ: ਲਾਪਤਾ ਹੋਏ ਪਠਾਨਕੋਟ ਵਾਸੀ ਦੀ ਭਾਲ ਮੰਗੀ

08:53 AM Jul 22, 2024 IST
ਵਿਰਲਾਪ ਕਰਦੇ ਹੋਏ ਰਾਜਿੰਦਰ ਮਨਹਾਸ (ਇਨਸੈੱਟ) ਦੇ ਪਰਿਵਾਰਕ ਮੈਂਬਰ।

ਐੱਨਪੀ ਧਵਨ
ਪਠਾਨਕੋਟ, 21 ਜੁਲਾਈ
ਯੂਏਈ ਤੋਂ ਯਮਨ ਲਈ ਬੀਤੇ ਦਿਨੀਂ ਰਵਾਨਾ ਹੋਏ ਸਮੁੰਦਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਲਾਪਤਾ ਹੋਏ ਚਾਲਕ ਦਲ ਦੇ 16 ਮੈਂਬਰਾਂ ’ਚੋਂ ਇੱਕ ਪਠਾਨਕੋਟ ਦਾ ਵਸਨੀਕ ਰਾਜਿੰਦਰ ਮਨਹਾਸ ਹੈ। ਰਾਜਿੰਦਰ ਬਾਰੇ ਕੋਈ ਸੂਚਨਾ ਨਾ ਮਿਲਣ ਮਗਰੋਂ ਉਸ ਦਾ ਪਰਿਵਾਰ ਕਾਫੀ ਪ੍ਰੇਸ਼ਾਨ ਹੈ।
ਇਸ ਬਾਰੇ ਰਾਜਿੰਦਰ ਮਨਹਾਸ ਦੇ ਪਰਿਵਾਰ ਨੇ ਕਿਹਾ ਕਿ ਬੀਤੇ ਦਿਨੀਂ ਯੂਏਈ ਤੋ ਯਮਨ ਲਈ ਰਵਾਨਾ ਹੋਇਆ ਜਹਾਜ਼ ਓਮਾਨ ਦੇ ਸਮੁੰਦਰੀ ਖੇਤਰ ’ਚ ਪੁੱਜਦਿਆਂ ਹੀ ਹਾਦਸਾਗ੍ਰਸਤ ਹੋ ਕੇ ਡੁੱਬ ਗਿਆ। ਇਸ ਹਾਦਸੇ ਵਿੱਚ ਚਾਲਕ ਦਲ ਦੇ 16 ਮੈਂਬਰ ਲਾਪਤਾ ਹੋ ਗਏ ਜਿਨ੍ਹਾਂ ’ਚੋਂ ਛੇ ਹਾਲੇ ਵੀ ਲਾਪਤਾ ਹਨ। ਇਨ੍ਹਾਂ ’ਚੋਂ ਇੱਕ ਪਠਾਨਕੋਟ ਦਾ ਰਾਜਿੰਦਰ ਮਨਹਾਸ ਹੈ ਜੋ ਇਸ ਜਹਾਜ਼ ਵਿੱਚ ਮੁੱਖ ਅਧਿਕਾਰੀ ਵੱਜੋਂ ਤਾਇਨਾਤ ਸੀ ਪਰ ਹਾਲੇ ਤੱਕ ਉਸ ਬਾਰੇ ਕੋਈ ਪਤਾ ਨਹੀਂ ਲੱਗਿਆ।
ਪੀੜਤ ਪਰਿਵਾਰ ਭਾਰਤ ਸਰਕਾਰ ਤੋਂ ਉਸ ਨੂੰ ਲੱਭਣ ਦੀ ਮੰਗ ਕਰ ਰਿਹਾ ਹੈ। ਰਾਜਿੰਦਰ ਦੀ ਪਤਨੀ ਨਿਰਮਲ ਮਨਹਾਸ ਨੇ ਦੱਸਿਆ ਕਿ ਉਸ ਦਾ ਪਤੀ ਮਰਚੈਂਟ ਨੇਵੀ ਵਿੱਚ ਕੰਮ ਕਰਦਾ ਸੀ। ਉਹ 11 ਜੁਲਾਈ ਨੂੰ ਜਹਾਜ਼ ’ਤੇ ਡਿਊਟੀ ਕਰਨ ਗਿਆ ਸੀ ਅਤੇ ਉਨ੍ਹਾਂ ਨੂੰ 14 ਜੁਲਾਈ ਨੂੰ ਜਹਾਜ਼ ਡੁੱਬਣ ਦੀ ਸੂਚਨਾ ਮਿਲੀ। ਉਨ੍ਹਾਂ ਕਿਹਾ ਕਿ ਉਦੋਂ ਤੋਂ ਨਾ ਤਾਂ ਉਸ ਦਾ ਫੋਨ ਆਇਆ ਅਤੇ ਨਾ ਹੀ ਕੋਈ ਸੁਨੇਹਾ। ਉਨ੍ਹਾਂ ਭਾਰਤ ਸਰਕਾਰ ਤੋਂ ਰਾਜਿੰਦਰ ਮਨਹਾਸ ਦੀ ਭਾਲ ਕਰਨ ਦੀ ਮੰਗ ਕੀਤੀ ਹੈ।

Advertisement

Advertisement
Advertisement