For the best experience, open
https://m.punjabitribuneonline.com
on your mobile browser.
Advertisement

ਓਮਾਨ ਹਾਦਸਾ: 13 ਭਾਰਤੀਆਂ ’ਚੋਂ ਅੱਠ ਜਣੇ ਬਚਾਏ

07:14 AM Jul 18, 2024 IST
ਓਮਾਨ ਹਾਦਸਾ  13 ਭਾਰਤੀਆਂ ’ਚੋਂ ਅੱਠ ਜਣੇ ਬਚਾਏ
Advertisement

ਨਵੀਂ ਦਿੱਲੀ/ਦੁਬਈ/ਮਸਕਟ, 17 ਜੁਲਾਈ
ਅਫਰੀਕੀ ਮੁਲਕ ਕੋਮੋਰੋਸ ਦੇ ਝੰਡੇ ਵਾਲੇ ਇੱਕ ਢੋਆ-ਢੁਆਈ ਵਾਲੇ ਸਮੁੰਦਰੀ ਬੇੜੇ ਦੇ ਤਿੰਨ ਦਿਨ ਪਹਿਲਾਂ ਓਮਾਨ ਦੇ ਸਾਹਿਲ ’ਤੇ ਡੁੱਬਣ ਮਗਰੋਂ ਉਸ ’ਤੇ ਸਵਾਰ 13 ਭਾਰਤੀਆਂ ’ਚੋਂ 8 ਜਣਿਆਂ ਨੂੰ ਅੱਜ ਬਚਾਅ ਲਿਆ ਗਿਆ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਐੱਮਟੀ ਫਾਲਕਨ ਪ੍ਰੈਸਟੀਜ ਨਾਂ ਦਾ ਇਹ ਜਹਾਜ਼ 14 ਜੁਲਾਈ ਨੂੰ ਡੁੱਬਿਆ ਸੀ।
ਸੂਤਰਾਂ ਨੇ ਦੱਸਿਆ ਕਿ ਇਸ ਸਮੁੰਦਰੀ ਬੇੜੇ ਦੀ ਚਾਲਕ ਟੀਮ ’ਚ ਸ਼ਾਮਲ ਅੱਠ ਭਾਰਤੀਆਂ ਤੇ ਇੱਕ ਸ੍ਰੀਲੰਕਾ ਦੇ ਨਾਗਰਿਕ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਲੋਕਾਂ ਦੀ ਭਾਲ ਲਈ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ। ਇਸ ਸਬੰਧੀ ਖਾੜੀ ਮੁਲਕ ’ਚ ਭਾਰਤੀ ਦੂਤਾਵਾਸ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਇੱਕ ਸੂਤਰ ਨੇ ਦੱਸਿਆ, ‘ਓਮਾਨ ’ਚ ਸਾਡੇ ਦੂਤਾਵਾਸ ਨੇ ਓਮਾਨ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ। ਲਾਪਤਾ ਵਿਅਕਤੀਆਂ ਦੀ ਭਾਲ ਲਈ ਓਮਾਨ ਸਮੁੰਦਰੀ ਸੁਰੱਖਿਆ ਕੇਂਦਰ ਵੱਲੋਂ ਸਾਂਝੀ ਖੋਜ ਤੇ ਬਚਾਅ ਮੁਹਿੰਮ ਜਾਰੀ ਹੈ।’ ਸੂਤਰ ਨੇ ਦੱਸਿਆ, ‘ਭਾਰਤੀ ਜਲ ਸੈਨਾ ਵੀ ਖੋਜ ਤੇ ਬਚਾਅ ਮੁਹਿੰਮ ਨਾਲ ਜੁੜ ਗਈ ਹੈ।’ ਇਸ ਤੋਂ ਪਹਿਲਾਂ ਅਫਰੀਕੀ ਮੁਲਕ ਕੋਮੋਰੋਸ ਦੇ ਝੰਡੇ ਵਾਲਾ ਇੱਕ ਤੇਲ ਟੈਂਕਰ ਓਮਾਨ ਦੇ ਸਾਹਿਲ ’ਤੇ ਡੁੱਬਣ ਮਗਰੋਂ ਲਾਪਤਾ ਹੋਣ ਅਤੇ ਉਸ ’ਤੇ ਸਵਾਰ ਚਾਲਕ ਟੀਮ ਦੇ 16 ਮੈਂਬਰਾਂ ਦੇ ਲਾਪਤਾ ਹੋ ਜਾਣ ਦੀ ਖ਼ਬਰ ਸੀ। ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਲੰਘੇ ਸੋਮਵਾਰ ਐਕਸ ’ਤੇ ਇੱਕ ਪੋਸਟ ’ਚ ਦੱਸਿਆ ਕਿ ਟੈਂਕਰ ਦੁਕਮ ਸ਼ਹਿਰ ’ਚ ਰਸ ਮਦਰਾਕਾਹ ਤੋਂ 25 ਸਮੁੰਦਰੀ ਮੀਲ ਦੱਖਣ-ਪੂਰਬ ’ਚ ਡੁੱਬਿਆ। -ਪੀਟੀਆਈ

Advertisement
Advertisement
Author Image

joginder kumar

View all posts

Advertisement
×