ਓਲੰਪਿਕ: ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਦੌੜ ਵਿੱਚ ਭਾਰਤ ਦਾ ਨਿਰਾਸ਼ਾਜਨਕ ਪ੍ਰਦਰਸ਼ਨ
01:47 PM Aug 01, 2024 IST
Advertisement
ਪੈਰਿਸ, 1 ਅਗਸਤ
ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਦੌੜ ਵਿੱਚ ਭਾਰਤ ਦੇ ਹੱਥ ਨਿਰਾਸ਼ਾ ਲੱਗੀ ਹੈ। ਮੁਕਾਬਲੇ ਦੌਰਾਨ ਖਿਡਾਰੀ ਵਿਕਾਸ ਸਿੰਘ ਅਤੇ ਪਰਮਜੀਤ ਸਿੰਘ ਕ੍ਰਮਵਾਰ 30ਵੇਂ ਅਤੇ 37ਵੇਂ ਸਥਾਨ 'ਤੇ ਰਹੇ ਪਰ ਉਥੇ ਹੀ ਕੌਮੀ ਰਿਕਾਰਡ ਬਣਾਉਣ ਵਾਲੇ ਖਿਡਾਰੀ ਅਕਸ਼ਦੀਪ ਸਿੰਘ ਨਿਰਾਸ਼ਾਜਨਕ ਪ੍ਰਦਰਸ਼ਨ ਕਰਿਦਆਂ 6 ਕਿਲੋਮੀਟਰ ਦੇ ਨਿਸ਼ਾਨ ਤੋਂ ਬਾਅਦ ਬਾਹਰ ਹੋ ਗਿਆ। ਵਿਕਾਸ ਨੇ 1 ਘੰਟਾ 22 ਮਿੰਟ ਅਤੇ 36 ਸਕਿੰਟ ਦਾ ਸਮਾਂ ਲਿਆ ਜਦਕਿ ਪਰਮਜੀਤ ਨੇ 1 ਘੰਟਾ 23 ਮਿੰਝ 48 ਸਕਿੰਟ ਵਿੱਚ ਫਾਈਨਲ ਲਾਈਨ ਪਾਰ ਕੀਤੀ। ਇਸ ਦੌੜ ਵਿਚ ਇਕੁਆਡੋਰ ਦੇ ਬ੍ਰਾਇਨ ਡੈਨੀਅਲ ਪਿਨਟਾਡੋ (1:18:55) ਨੇ ਸੋਨ ਤਗ਼ਮਾ ਹਾਸਲ ਕੀਤਾ ਅਤੇ ਬ੍ਰਾਜ਼ੀਲ ਦੇ ਕਾਇਓ ਬੋਨਫਿਮ (1:19:09) ਅਤੇ ਮੌਜੂਦਾ ਵਿਸ਼ਵ ਚੈਂਪੀਅਨ ਸਪੇਨ ਦੇ ਅਲਵਾਰੋ ਮਾਰਟਿਨ (1:19:11) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ।
Advertisement
Advertisement