For the best experience, open
https://m.punjabitribuneonline.com
on your mobile browser.
Advertisement

ਓਲੰਪਿਕ ਕੁਆਲੀਫਾਇਰ: ਅਮਨ ਪੈਰਿਸ ਕੋਟੇ ਤੋਂ ਇੱਕ ਜਿੱਤ ਦੂਰ

08:17 AM May 12, 2024 IST
ਓਲੰਪਿਕ ਕੁਆਲੀਫਾਇਰ  ਅਮਨ ਪੈਰਿਸ ਕੋਟੇ ਤੋਂ ਇੱਕ ਜਿੱਤ ਦੂਰ
Advertisement

ਇਸਤਾਂਬੁਲ: ਵਿਸ਼ਵ ਓਲੰਪਿਕ ਕੁਆਲੀਫਾਇਰ ਦੇ ਪਹਿਲੇ ਗੇੜ ’ਚ ਮਿਲੀ ਹਾਰ ਤੋਂ ਬਾਅਦ ਦੀਪਕ ਪੂਨੀਆ ਦੀਆਂ ਓਲੰਪਿਕ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਪਰ ਅਮਨ ਸਹਿਰਾਵਤ ਅੱਜ ਇੱਥੇ 57 ਕਿਲੋਗ੍ਰਾਮ ਦੇ ਸੈਮੀਫਾਈਨਲ ’ਚ ਪਹੁੰਚ ਗਿਆ ਜਿਸ ਨਾਲ ਉਹ ਪੈਰਿਸ ਕੋਟਾ ਹਾਸਲ ਕਰਨ ਤੋਂ ਸਿਰਫ ਇਕ ਜਿੱਤ ਦੂਰ ਹੈ। ਸੁਜੀਤ ਕਲਕਲ ਅਤੇ ਜੈਦੀਪ ਅਹਿਲਾਵਤ ਵੀ ਆਪਣੇ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੇ। ਕੋਈ ਵੀ ਭਾਰਤੀ ਪੁਰਸ਼ ਪਹਿਲਵਾਨ ਹਾਲੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕਿਆ ਅਤੇ ਕੋਟਾ ਹਾਸਲ ਕਰਨ ਦਾ ਇਹ ਆਖਰੀ ਮੌਕਾ ਹੈ। ਅੰਡਰ-23 ਵਿਸ਼ਵ ਚੈਂਪੀਅਨ ਅਤੇ ਸੀਨੀਅਰ ਏਸ਼ਿਆਈ ਚੈਂਪੀਅਨਸ਼ਿਪ ਦੇ ਜੇਤੂ ਅਮਨ ਤੋਂ ਜ਼ਬਰਦਸਤ ਪ੍ਰਦਰਸ਼ਨ ਦੀ ਉਮੀਦ ਸੀ ਤੇ ਉਸ ਨੇ ਨਿਰਾਸ਼ ਨਹੀਂ ਕੀਤਾ। ਉਸ ਨੇ ਦੋਵੇਂ ਮੈਚ ਆਸਾਨੀ ਨਾਲ ਜਿੱਤ ਲਏ। ਉਸ ਨੇ ਯੂਕਰੇਨ ਦੇ ਐਂਡਰੀ ਯਾਤਸੇਂਕੋ ਨੂੰ ਹਰਾਉਣ ਤੋਂ ਪਹਿਲਾਂ ਜੌਰਜੀ ਵਾਲੇਂਤਿਨੋਵ ਵਾਂਗੇਲੋਵ ਨੂੰ 10-4 ਨਾਲ ਹਰਾਇਆ। ਟੋਕੀਓ ਓਲੰਪਿਕ ’ਚ ਥੋੜ੍ਹੇ ਫਰਕ ਨਾਲ ਕਾਂਸੇ ਦੇ ਤਗਮੇ ਤੋਂ ਖੁੰਝੇ ਪੂਨੀਆ ਨੂੰ ਪਹਿਲੇ ਮੁਕਾਬਲੇ ’ਚ ਚੀਨ ਦੇ ਜ਼ੁਸ਼ੇਨ ਲਿਨ ’ਤੇ ਲੀਡ ਲੈਣ ਦੇ ਬਾਵਜੂਦ 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement