ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਓਲੰਪਿਕ ਕੁਆਲੀਫਾਇਰ: ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ ’ਚ ਹਾਰੀ

08:38 AM Jun 16, 2024 IST

ਅੰਤਾਲਿਆ (ਤੁਰਕੀ), 15 ਜੂਨ
ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਓਲੰਪਿਕ ਦੇ ਆਖਰੀ ਕੁਆਲੀਫਾਇਰ ਤੋਂ ਕੋਟਾ ਹਾਸਲ ਕਰਨ ’ਚ ਅਸਫਲ ਰਹਿਣ ਮਗਰੋਂ ਮਹਿਲਾ ਟੀਮ ਵਾਂਗ ਹੁਣ ਪੈਰਿਸ ਖੇਡਾਂ ਵਾਸਤੇ ਟਿਕਟ ਕਟਾਉਣ ਲਈ ਦਰਜਬੰਦੀ ’ਤੇ ਨਿਰਭਰ ਰਹੇਗੀ। ਵਿਸ਼ਵ ਦਰਜਾਬੰਦੀ ’ਚ ਦੂਜੇ ਸਥਾਨ ’ਤੇ ਕਾਬਜ਼ ਭਾਰਤੀ ਟੀਮ ਖ਼ਿਲਾਫ਼ ਅੱਜ ਇੱਥੇ ਕੁਆਰਟਰ ਫਾਈਨਲ ’ਚ ਮੈਕਸੀਕੋ ਦੀ ਟੀਮ ਨੇ ਉਲਟਫੇਰ ਕੀਤਾ।
ਇਸ ਤੋਂ ਪਹਿਲਾਂ ਲੰਘੇ ਦਿਨ ਭਾਰਤੀ ਮਹਿਲਾ ਟੀਮ ਨੂੰ ਯੂਕਰੇਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉੱਚ ਦਰਜਾਬੰਦੀ ਹਾਸਲ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਇੱਕ ਵਾਰ ਲੀਡ ਹਾਸਲ ਕਰਨ ਮਗਰੋਂ 4-5 (57-56, 57-53, 55-56, 55-58) (26-26*) ਨਾਲ ਹਾਰ ਗਈ। ਪੁਰਸ਼ ਵਰਗ ’ਚ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਉਲੰਪਿਕ ਕੋਟਾ ਮਿਲੇਗਾ। ਇਹ ਹਾਰ ਭਾਰਤੀ ਟੀਮ ਲਈ ਵੱਡਾ ਝਟਕਾ ਹੈ ਕਿਉਂਕਿ ਸ਼ੁਰੂਆਤੀ ਦੋ ਸੈੱਟਾਂ ਤੋਂ ਬਾਅਦ ਟੀਮ ਨੂੰ ਸੈਮੀਫਾਈਨਲ ’ਚ ਪਹੁੰਚਣ ਲਈ ਤੀਜੇ ਸੈੱਟ ’ਚ ਸਿਰਫ ਡਰਾਅ ਦੀ ਲੋੜ ਸੀ। ਮੈਕਸੀਕੋ ਨੇ ਹਾਲਾਂਕਿ ਤੀਜੇ ਤੇ ਚੌਥੇ ਸੈੱਟ ’ਚ ਜਿੱਤ ਨਾਲ ਸਕੋਰ 4-4 ਨਾਲ ਬਰਾਬਰ ਕੀਤਾ। ਇਸ ਤੋਂ ਬਾਅਦ ਸ਼ੂਟਆਫ ’ਚ ਵੀ ਦੋਵਾਂ ਟੀਮਾਂ ਦਾ ਸਕੋਰ ਬਰਾਬਰ ਸੀ ਪਰ ਨਿਸ਼ਾਨੇ ਦੇ ਕੇਂਦਰ ਦੇ ਨੇੜੇ ਤੀਰ ਹੋਣ ਕਾਰਨ ਮੈਕਸੀਕੋ ਜੇਤੂ ਬਣ ਗਿਆ।
ਇਸ ਤੋਂ ਪਹਿਲਾਂ ਤਰੁਨਦੀਪ ਰਾਏ, ਧੀਰਜ ਬੋਮਾਦੇਵਰਾ ਤੇ ਪ੍ਰਵੀਨ ਜਾਧਵ ਦੀ ਭਾਰਤੀ ਤਿੱਕੜੀ ਨੇ ਕੁਆਲੀਫਾਇਰ ’ਚ ਸਿਖਰਲਾ ਸਥਾਨ ਹਾਸਲ ਕੀਤਾ ਸੀ। ਟੀਮ ਨੇ ਆਖਰੀ-16 ਗੇੜ ’ਚ ਲਕਜ਼ਮਬਰਗ ਨੂੰ ਮਾਤ ਦਿੱਤੀ ਪਰ ਆਖਰੀ-8 ’ਚ ਉਹ ਮੈਕਸੀਕੋ ਦੀ ਚੁਣੌਤੀ ਤੋਂ ਪਾਰ ਨਾ ਕਰ ਸਕੀ। ਪੁਰਸ਼ ਤੇ ਮਹਿਲਾ ਟੀਮ ਹੁਣ ਵੀ ਪੈਰਿਸ ਓਲੰਪਿਕ ਦੀ ਕੱਟ-ਆਫ ਤਰੀਕ ਤੋਂ ਪਹਿਲਾਂ ਆਪਣੀ ਆਪਣੀ ਦਰਜਾਬੰਦੀ ਦੇ ਆਧਾਰ ’ਤੇ ਕੁਆਲੀਫਾਈ ਕਰ ਸਕਦੀ ਹੈ। -ਪੀਟੀਆਈ

Advertisement

Advertisement