For the best experience, open
https://m.punjabitribuneonline.com
on your mobile browser.
Advertisement

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ: ਸੀਨੀਅਰ ਵਰਗ ਵਿੱਚ ਮੋਗਾ ਬਣਿਆ ਚੈਂਪੀਅਨ

10:10 AM Jun 18, 2024 IST
ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ  ਸੀਨੀਅਰ ਵਰਗ ਵਿੱਚ ਮੋਗਾ ਬਣਿਆ ਚੈਂਪੀਅਨ
Advertisement

ਸਤਵਿੰਦਰ ਬਸਰਾ
ਲੁਧਿਆਣਾ, 17 ਜੂਨ
14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫਾਈਨਲ ਮੁਕਾਬਲੇ ਵਿੱਚੋਂ ਸੀਨੀਅਰ ਵਰਗ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਅਤੇ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਦੀਆਂ ਟੀਮਾਂ ਚੈਂਪੀਅਨ ਬਣੀਆਂ।
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਗਏ ਰੋਮਾਂਚਕ ਫਾਈਨਲ ਮੁਕਾਬਲਿਆਂ ਵਿੱਚ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੂੰ 2-0 ਗੋਲਾਂ ਨਾਲ ਜਦਕਿ ਸੀਨੀਅਰ ਵਰਗ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਐਚਟੀਸੀ ਰਾਮਪੁਰ ਨੂੰ 9-2 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਕੁੜੀਆਂ ਦੇ ਪ੍ਰਦਰਸ਼ਨੀ ਮੈਚ ਵਿੱਚ ਅਮਰਗੜ੍ਹ ਦੀ ਟੀਮ ਨੇ ਮੁੰਡੀਆਂ ਕਲਾਂ ਨੂੰ 5-2 ਨਾਲ ਹਰਾਇਆ। ਸੀਨੀਅਰ ਵਰਗ ਵਿੱਚ ਮੋਗਾ ਦਾ ਰਮਨਦੀਪ ਸਿੰਘ ਮੈਨ ਆਫ ਦਿ ਟੂਰਨਾਮੈਂਟ, ਅੰਗਦਵੀਰ ਸਿੰਘ ਮੈਨ ਆਫ ਦਿ ਮੈਚ ਜਦਕਿ ਰਵਿੰਦਰ ਸਿੰਘ ਕਾਲਾ ਰਾਮਪੁਰ ਟੀਮ ਦਾ ਵੈਟਰਨਜ਼ ਵਰਗ ਦਾ ਸਰਵੋਤਮ ਖਿਡਾਰੀ ਅਤੇ ਜਰਖੜ ਹਾਕੀ ਅਕੈਡਮੀ ਦਾ ਰੋਬਨ ਕੁਮਾਰ ਟੂਰਨਾਮੈਂਟ ਦਾ ਸਰਵੋਤਮ ਗੋਲਕੀਪਰ ਬਣਿਆ। ਜੂਨੀਅਰ ਵਰਗ ਵਿੱਚ ਚਚਰਾੜੀ ਅਕੈਡਮੀ ਦਾ ਦਿਲਪ੍ਰੀਤ ਸਿੰਘ ਮੈਨ ਆਫ ਦਿ ਟੂਰਨਾਮੈਂਟ ਅਤੇ ਦਲਵੀਰ ਸਿੰਘ ਥੂਹੀ ਮੈਨ ਆਫ ਦਿ ਮੈਚ, ਅਮਰਗੜ੍ਹ ਦਾ ਪਰਮਿੰਦਰ ਸਿੰਘ ਸਰਵੋਤਮ ਗੋਲਕੀਪਰ ਬਣਿਆ। ਸਰਵੋਤਮ ਬਣੇ ਸਾਰੇ ਖਿਡਾਰੀਆਂ ਨੂੰ ਸਾਈਕਲ ਅਤੇ ਜੂਸਰ ਆਦਿ ਤੋਹਫਿਆਂ ਨਾਲ ਸਨਮਾਨਿਤ ਕੀਤਾ ਗਿਆ ਜਦ ਕਿ ਚੈਂਪੀਅਨ ਟੀਮ ਮੋਗਾ ਨੂੰ ਸਰਪੰਚ ਦੁਪਿੰਦਰ ਸਿੰਘ ਡਿੰਪੀ ਵੱਲੋਂ 41000 ਦੀ ਨਗਦ ਰਾਸ਼ੀ ਅਤੇ ਉਪ ਜੇਤੂ ਰਾਮਪੁਰ ਨੂੰ ਜੀਐਸ ਰੰਧਾਵਾ ਵੱਲੋਂ 31000 ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਅਸ਼ੋਕ ਪਰਾਸ਼ਰ ਦੇ ਲੜਕੇ ਵਿਕਾਸ ਕਾਕੂ ਅਤੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ, ਪ੍ਰਦੀਪ ਅੱਪੂ ਆਦਿ ਨੇ ਕੀਤੀ। ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਜੇਤੂ ਟੀਮਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement