For the best experience, open
https://m.punjabitribuneonline.com
on your mobile browser.
Advertisement

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਸ਼ਾਨੋ-ਸ਼ੌਕਤ ਨਾਲ ਸ਼ੁਰੂ

06:56 AM May 06, 2024 IST
ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਸ਼ਾਨੋ ਸ਼ੌਕਤ ਨਾਲ ਸ਼ੁਰੂ
ਪਿੰਡ ਜਰਖੜ ਵਿੱਚ ਹਾਕੀ ਲੀਗ ਦੌਰਾਨ ਚੱਲ ਰਿਹਾ ਇਕ ਮੈਚ। -ਫੈਟੋ: ਗੁਰਿੰਦਰ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਮਈ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ 14ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਟੂਰਨਾਮੈਂਟ ਜਰਖੜ ਖੇਡ ਸਟੇਡੀਅਮ ਵਿੱਚ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਸੀਨੀਅਰ ਅਤੇ ਸਬ ਜੂਨੀਅਰ ਵਰਗ ਦੀਆਂ 16 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਟੂਰਨਾਮੈਂਟ ਦਾ ਉਦਘਾਟਨ ਦੇਰ ਰਾਤ ਉੱਘੇ ਸਨਅਤਕਾਰ ਸੰਜੂ ਧੀਰ ਅਤੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਸੰਜੂ ਧੀਰ ਨੇ ਜਰਖੜ ਹਾਕੀ ਅਕੈਡਮੀ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ਨੇ 50 ਹਜ਼ਾਰ ਰੁਪਏ ਦੀ ਕਣਕ ਦਿੱਤੀ।
ਅੱਜ ਖੇਡੇ ਗਏ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਐਚਟੀਸੀ ਰਾਮਪੁਰ ਨੇ ਯੰਗ ਕਲੱਬ ਓਟਾਲਾ ਨੂੰ 8-3 ਗੋਲਾਂ ਨਾਲ ਹਰਾਇਆ। ਰਾਮਪੁਰ ਦਾ ਗੋਲਕੀਪਰ ਕਿਰਨਦੀਪ ਸਿੰਘ ‘ਹੀਰੋ ਆਫ ਦਾ ਮੈਚ’ ਬਣਿਆ। ਦੂਜੇ ਮੈਚ ਵਿੱਚ ਸਪੋਰਟ ਸੈਂਟਰ ਕਿਲਾ ਰਾਏਪਰ ਨੇ ਅਮਰਗੜ੍ਹ ਨਾਲ ਨਿਰਧਾਰਤ ਸਮੇਂ ਤੱਕ 5-5 ਗੋਲਾਂ ਦੀ ਬਰਾਬਰੀ ਤੋਂ ਬਾਅਦ ਪਨੈਲਟੀ ਆਊਟ ਵਿੱਚ 4-3 ਨਾਲ ਮੈਚ ਜਿੱਤਿਆ। ਕਿਲਾ ਰਾਏਪੁਰ ਦਾ ਗੋਲਕੀਪਰ ਅਟਲ ਦੇਵ ਚਾਹਲ ਨੇ ਹੀਰੋ ਆਫ ਦਾ ਮੈਚ ਦਾ ਐਵਾਰਡ ਜਿੱਤਿਆ। ਜੂਨੀਅਰ ਵਰਗ ਵਿੱਚ ਰਾਮਪੁਰ ਸੈਂਟਰ ਨੇ ਭਵਾਨੀਗੜ੍ਹ ਨੂੰ 6-3 ਗੋਲਾਂ ਨਾਲ ਹਰਾਇਆ। ਰਾਮਪੁਰ ਦੇ ਗੁਰਕੀਰਤ ਸਿੰਘ ਨੂੰ ਹੀਰੋ ਆਫ ਦਾ ਮੈਚ ਵਜੋਂ ਸਨਮਾਨਿਆ ਗਿਆ ਜਦਕਿ ਦੂਸਰੇ ਮੈਚ ਵਿੱਚ ਰਾਮਪੁਰ ਛੰਨਾ ਮਲੇਰਕੋਟਲਾ ਨੇ ਕਿਲਾ ਰਾਏਪੁਰ ਹਾਕੀ ਸੈਂਟਰ ਨੂੰ 5-3 ਨਾਲ ਹਰਾ ਕੇ ਪਹਿਲੀ ਜਿੱਤ ਹਾਸਲ ਕੀਤੀ। ਰਾਮਪੁਰ ਦਾ ਰਣਵੀਰ ਸਿੰਘ ਹੀਰੋ ਆਫ ਦਾ ਮੈਚ ਬਣਿਆ। ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਲੀਗ ਦੇ ਮੈਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਖੇਡੇ ਖੇਡੇ ਜਾਇਆ ਕਰਨਗੇ, ਜਦਕਿ ਇਸ ਲੀਗ ਦਾ ਫਾਈਨਲ ਮੁਕਾਬਲਾ 9 ਜੂਨ ਨੂੰ ਹੋਵੇਗਾ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਪਰਮਜੀਤ ਸਿੰਘ ਨੀਟੂ, ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ, ਹਰਦੀਪ ਸਿੰਘ ਸੈਣੀ ਰੇਲਵੇ, ਮਨਜਿੰਦਰ ਸਿੰਘ ਇਆਲੀ, ਠਾਕਰ ਜੀਤ ਸਿੰਘ ਦਾਦ, ਸ਼ਿੰਗਾਰਾ ਸਿੰਘ ਜਰਖੜ, ਤਜਿੰਦਰ ਸਿੰਘ ਜਰਖੜ, ਗੁਰ ਸਤਿੰਦਰ ਸਿੰਘ ਪਰਗਟ, ਪੰਮਾ ਗਰੇਵਾਲ, ਸਾਬੀ ਜਰਖੜ ਬਲਾਕ ਪ੍ਰਧਾਨ ਆਪ, ਅਜੀਤ ਸਿੰਘ ਲਾਦੀਆਂ, ਸਤਵਿੰਦਰ ਸਿੰਘ ਬੱਗਾ ਬਿੱਟੂ, ਕੁਲਦੀਪ ਸਿੰਘ ਘਵੱਦੀ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×