For the best experience, open
https://m.punjabitribuneonline.com
on your mobile browser.
Advertisement

ਓਲੰਪੀਅਨ ਨਵਨੀਤ ਕੌਰ ਨੂੰ ਲੋਕ ਸਭਾ ਚੋਣਾਂ ਲਈ ਯੂਥ ਆਈਕਨ ਬਣਾਇਆ

10:48 AM Apr 04, 2024 IST
ਓਲੰਪੀਅਨ ਨਵਨੀਤ ਕੌਰ ਨੂੰ ਲੋਕ ਸਭਾ ਚੋਣਾਂ ਲਈ ਯੂਥ ਆਈਕਨ ਬਣਾਇਆ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਅਪਰੈਲ
ਭਾਰਤੀ ਮਹਿਲਾ ਹਾਕੀ ਟੀਮ ਦੀ ਸੈਂਟਰ ਫਾਰਵਰਡ ਖਿਡਾਰਨ ਤੇ ਓਲੰਪੀਅਨ ਨਵਨੀਤ ਕੌਰ ਨੂੰ ਜ਼ਿਲ੍ਹਾ ਚੋਣ ਅਧਿਕਾਰੀ ਨੇ ਲੋਕ ਸਭਾ ਚੋਣਾਂ ਲਈ ਮਹਿਲਾ ਯੂਥ ਆਈਕਨ ਬਣਾਇਆ ਹੈ। ਇਹ ਖਿਡਾਰਨ 25 ਮਈ ਤਕ ਜ਼ਿਲ੍ਹਾ ਕੁਰੂਕਸ਼ੇਤਰ ਦੇ ਨਾਗਰਿਕਾਂ ਨੂੰ ਇਮਾਨਦਾਰੀ ਨਾਲ ਵੋਟ ਪਾਉਣ ਲਈ ਪ੍ਰੇਰਿਤ ਕਰੇਗੀ। ਇਸ ਦੌਰਾਨ ਨਵਨੀਤ ਕੌਰ ਨੇ ਕੁਰੂਕਸ਼ੇਤਰ ਲੋਕ ਸਭਾ ਹਲਕੇ ਦੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨਾਂ ਨੂੰ ਕਿਹਾ ਕਿ ਦੇਸ਼ ਤੇ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵੋਟਰ ਨੂੰ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਆਪਣੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਹ ਚੋਣਾਂ ਦਾ ਤਿਉਹਾਰ ਹੈ ਤੇ ਦੇਸ਼ ਨੂੰ ਇਸ ’ਤੇ ਮਾਣ ਹੈ। ਸਾਰੇ ਵੋਟਰ ਆਪਣੀ ਜ਼ਿੰਮਵਾਰੀ ਸਮਝਦੇ ਹੋਏ 25 ਮਈ ਨੂੰ ਬਿਨਾ ਕਿਸੇ ਡਰ, ਲਾਲਚ ਦੇ ਪੋਲਿੰਗ ਬੂਥ ’ਤੇ ਜਾ ਕੇ ਆਪਣੀ ਵੋਟ ਪਾਉਣ ਤੇ ਨਿੱਜੀ ਹਿੱਤਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਇਲਾਕੇ ਦੇ ਚੰਗੇ, ਇਮਾਨਦਾਰ ਤੇ ਵਿਕਾਸਸ਼ੀਲ ਉਮੀਦਵਾਰ ਨੂੰ ਜਿਤਾਉਣ। ਚੋਣ ਤਹਿਸੀਲਦਾਰ ਸਰਲਾ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫਸਰ ਤੇ ਡੀਸੀ ਸ਼ਾਂਤਨੂੰ ਸ਼ਰਮਾ ਦੇ ਹੁਕਮਾਂ ਅਨੁਸਾਰ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਤੇ ਓਲੰਪੀਅਨ ਨਵਨੀਤ ਕੌਰ ਨੂੰ ਮਹਿਲਾ ਯੂਥ ਆਈਕਨ ਬਣਾਇਆ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×