ਸੜਕ ਹਾਦਸੇ ’ਚ ਬਜ਼ੁਰਗ ਹਲਾਕ
ਪੱਤਰ ਪ੍ਰੇਰਕ
ਕਾਲਾਂਵਾਲੀ, 23 ਮਾਰਚ
ਪਿੰਡ ਰੋਹਣ ਦੇ ਬੱਸ ਸਟੈਂਡ ’ਤੇ ਕਾਰ ਨੇ ਸੜਕ ਕਿਨਾਰੇ ਕੁਰਸੀ ’ਤੇ ਬੈਠੇ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਦੇਸੂ ਖੁਰਦ ਦੇ ਵਸਨੀਕ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਹਰਬੰਸ ਨਾਲ ਪਿੰਡ ਚੈਨੇਵਾਲਾ ਪੰਜਾਬ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਬੱਸ ਵਿੱਚ ਚੜ੍ਹਨ ਲਈ ਉਹ ਰੋਹਣ ਪਿੰਡ ਦੇ ਬੱਸ ਸਟੈਂਡ ਕੋਲ ਗਿਆ। ਉਸ ਦਾ ਪਿਤਾ ਸਾਈਡ ’ਤੇ ਪਈ ਕੁਰਸੀ ’ਤੇ ਬੈਠਾ ਸੀ, ਜਦੋਂਕਿ ਉਹ ਕੁਰਸੀ ਦੇ ਪਿੱਛੇ ਖੜ੍ਹਾ ਸੀ। ਇਸੇ ਦੌਰਾਨ ਕਾਲਾਂਵਾਲੀ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਦੇ ਪਿਤਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।