ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਲ ਸਪਲਾਈ ਸਕੀਮ ਦੇ ਟਰਾਂਸਫਾਰਮਰ ਦਾ ਤੇਲ ਚੋਰੀ

07:19 AM Jun 21, 2024 IST

ਪੱਤਰ ਪ੍ਰੇਰਕ
ਮੁਕੇਰੀਆਂ, 20 ਜੂਨ
ਇੱਥੇ ਬੀਤੀ ਰਾਤ ਚੋਰਾਂ ਨੇ ਪਾਵਰਕੌਮ ਦੇ ਦਾਤਾਰਪੁਰ ਉੱਪ ਮੰਡਲ ਅਧੀਨ ਆਉਂਦੀ ਕਸਬਾ ਦਾਤਾਰਪੁਰ ਦੀ ਜਲ ਸਪਲਾਈ ਸਕੀਮ ਦੇ 200 ਕੇ ਵੀ ਏ ਟਰਾਂਸਫਾਰਮਰ ਦਾ ਤੇਲ ਚੋਰੀ ਕਰ ਲਿਆ, ਜਿਸ ਕਾਰਨ ਸਕੀਮ ਦਾ ਟਰਾਂਸਫਾਰਮਰ ਸੜ ਜਾਣ ਕਾਰਨ ਪਾਣੀ ਦੀ ਸਪਲਾਈ ਠੱਪ ਹੋ ਗਈ। ਇਸ ਸਬੰਧੀ ਪਾਵਰਕੌਮ ਦੇ ਉੱਪ ਮੰਡਲ ਅਫਸਰ ਇੰਜਨੀਅਰ ਰਾਮ ਲਾਲ ਨੇ ਦੱਸਿਆ ਕਿ ਕੰਢੀ ਨਹਿਰ ਕਿਨਾਰੇ ਲਗਾਤਾਰ ਸੜਕੀ ਆਵਾਜਾਈ ਰਹਿੰਦੀ ਹੈ, ਜਿਸ ਕੋਲ ਪੈਂਦੀ ਜਲ ਸਪਲਾਈ ਸਕੀਮ ਦੇ ਟਰਾਂਸਫਾਰਮਰ ਦਾ ਤੇਲ 18-19 ਜੂਨ ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਚੋਰੀ ਕਰ ਲਿਆ। ਤੇਲ ਚੋਰੀ ਹੋਣ ਕਾਰਨ ਟਰਾਂਸਫਾਰਮਰ ਸੜ ਗਿਆ, ਜਿਸ ਕਾਰਨ ਜਿੱਥੇ ਪਾਵਰਕੌਮ ਦਾ ਵੱਡਾ ਵਿੱਤੀ ਨੁਕਸਾਨ ਹੋਇਆ ਹੈ, ਉੱਥੇ ਹੀ ਕਰੀਬ 5 ਪਿੰਡਾਂ ਦੀ ਜਲ ਸਪਲਾਈ ਵੀ ਲੰਬਾ ਸਮਾਂ ਪ੍ਰਭਾਵਿਤ ਰਹੀ।
ਇਸ ਦੌਰਾਨ ਉੱਪ ਮੰਡਲ ਅਫ਼ਸਰ ਨੇ ਦੱਸਿਆ ਕਿ ਇਸ ਸਬੰਧੀ ਤਲਵਾੜਾ ਪੁਲੀਸ ਨੂੰ ਲਿਖਤੀ ਸੂਚਿਤ ਕਰਕੇ ਜਲ ਸਪਲਾਈ ਸਕੀਮ ਚਾਲੂ ਕਰਨ ਲਈ ਨਵਾਂ ਟਰਾਂਸਫਾਮਰ ਕਢਵਾਇਆ ਜਾ ਰਿਹਾ ਹੈ। ਉਨ੍ਹਾਂ ਪੁਲੀਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਕੇ ਟਰਾਂਸਫਾਰਮਰ ਦਾ ਤੇਲ ਚੋਰੀ ਹੋਣ ਦੀਆਂ ਵਾਰਦਾਤਾਂ ਨੂੰ ਠੱਲ ਪਾਈ ਜਾਵੇ।

Advertisement

Advertisement