ਬਲਦੀ ’ਤੇ ਤੇਲ: ਯੂਕਰੇਨ ਨੂੰ ਖ਼ਤਰਨਾਕ ਕਲੱਸਟਰ ਬੰਬ ਦੇਵੇਗਾ ਅਮਰੀਕਾ
11:47 AM Jul 08, 2023 IST
ਵਾਸ਼ਿੰਗਟਨ, 8 ਜੁਲਾਈ
ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਜੈਕ ਸੁਲੀਵਨ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਦਾ ਪ੍ਰਸ਼ਾਸਨ ਯੂਕਰੇਨ ਨੂੰ ਕਲੱਸਟਰ ਬੰਬ ਮੁਹੱਈਆ ਕਰਵਾਏਗਾ। ਸੁਲੀਵਨ ਨੇ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਇਕੱਲਾ ਨਹੀਂ ਛੱਡੇਗਾ ਅਤੇ ਯੂਕਰੇਨ ਨੇ ਕਲੱਸਟਰ ਬੰਬਾਂ ਦੀ ਵਰਤੋਂ ਸਮਝਦਾਰੀ ਨਾਲ ਕਰਨ ਦਾ ਵਾਅਦਾ ਕੀਤਾ ਹੈ। ਇੱਕ ਕਲੱਸਟਰ ਬੰਬ ਹਵਾ ਵਿੱਚ ਉੱਚਾਈ ਤੋਂ ਹਵਾ ਵਿੱਚ ਸੁੱਟਿਆ ਜਾਂਦਾ ਹੈ ਅਤੇ ਇਸ ਅੰਦਰੋਂ ਹਜ਼ਾਰਾਂ ਛੋਟੇ ਬੰਬ ਨਿਕਲਦੇ ਹਨ, ਜੋ ਨਿਸ਼ਾਨੇ ਵਾਲੀ ਥਾਂ 'ਤੇ ਭਾਰੀ ਤਬਾਹੀ ਦਾ ਕਾਰਨ ਬਣਦੇ ਹਨ। ਕਲੱਸਟਰ ਬੰਬਾਂ ਦੀ ਵਰਤੋਂ ਨਾਲ ਪਿਛਲੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ ਹਨ। ਇਹੀ ਕਾਰਨ ਹੈ ਕਿ ਕਈ ਦੇਸ਼ ਕਲੱਸਟਰ ਬੰਬਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੇ ਹਨ।
Advertisement
Advertisement