For the best experience, open
https://m.punjabitribuneonline.com
on your mobile browser.
Advertisement

ਅਧਿਕਾਰੀਆਂ ਨੇ ਸਿਸਵਾਂ ਨਦੀ ਦੀ ਡੀਸਿਲਟਿੰਗ ਦਾ ਮੌਕਾ ਵੇਖਿਆ

06:24 AM Jun 19, 2024 IST
ਅਧਿਕਾਰੀਆਂ ਨੇ ਸਿਸਵਾਂ ਨਦੀ ਦੀ ਡੀਸਿਲਟਿੰਗ ਦਾ ਮੌਕਾ ਵੇਖਿਆ
ਪਿੰਡ ਗੋਸਲਾਂ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਅਧਿਕਾਰੀਆਂ ਦੀ ਟੀਮ।
Advertisement

ਜਗਮੋਹਨ ਸਿੰਘ
ਰੂਪਨਗਰ, 18 ਜੂਨ
ਅੱਜ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਬੰਨ੍ਹਮਾਜਰਾ ਤੋਂ ਦੁਲਚੀਮਾਜਰਾ ਤੱਕ ਸਿਸਵਾਂ ਨਦੀ ਦੀ ਡੀਸਿਲਟਿੰਗ ਦੇ ਕੰਮ ਦਾ ਮੌਕਾ ਵੇਖਿਆ। ਗੁਰਵਿੰਦਰ ਸਿੰਘ ਜੌਹਲ ਆਰਟੀਓ ਰੂਪਨਗਰ ਕਮ ਐੱਸਡੀਐੱਮ ਰੂਪਨਗਰ ਦੀ ਅਗਵਾਈ ਅਧੀਨ ਡੀਐੱਸਪੀ ਹਰਪਿੰਦਰ ਕੌਰ ਗਿੱਲ, ਐਕਸੀਅਨ ਹਰਸ਼ਾਂਤ ਵਰਮਾ, ਐੱਸਡੀਓ ਸ਼ਿਆਮ ਵਰਮਾ ਤੇ ਅਧਾਰਿਤ ਟੀਮ ਨੇ ਗੋਸਲਾਂ ਪਿੰਡ ਦਾ ਦੌਰਾ ਕਰ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਅਧਿਕਾਰੀਆਂ ਦੀ ਟੀਮ ਨੂੰ ਸਾਬਕਾ ਬਲਾਕ ਸਮਿਤੀ ਮੈਂਬਰ ਨਰਿੰਦਰ ਸਿੰਘ ਮਾਵੀ, ਸਰਪੰਚ ਬਬਲਾ ਗੋਸਲਾਂ, ਸਰਪੰਚ ਹਰਮਨਜੀਤ ਸਿੰਘ ਸੀਹੋਂਮਾਜਰਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਜ਼ਮੀਨਾਂ ਨਦੀ ਨਾਲੋਂ ਪਹਿਲਾਂ ਹੀ ਕਾਫੀ ਡੂੰਘੀਆਂ ਹਨ, ਜਿਸ ਕਰ ਕੇ ਸਿਸਵਾਂ ਨਦੀ ਦੀ ਡੀ-ਸਿਲਟਿੰਗ ਦੀ ਕੋਈ ਜ਼ਰੂਰਤ ਨਹੀ ਸੀ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਡੀ-ਸਿਲਟਿੰਗ ਹੋਣ ਨਾਲ ਫਾਇਦੇ ਦੀ ਜਗ੍ਹਾ ਨੁਕਸਾਨ ਹੋਵੇਗਾ। ਉੱਧਰ ਡੀ-ਸਿਲਟਿੰਗ ਕਰ ਰਹੇ ਠੇਕੇਦਾਰ ਵੀ ਆਪਣੇ ਆਪ ਨੂੰ ਕਸੂਤਾ ਫਸਿਆ ਮਹਿਸੂਸ ਕਰ ਰਹੇ ਹਨ। ਡੀ-ਸਿਲਟਿੰਗ ਦਾ ਕੰਮ ਇਲਾਕਾ ਵਾਸੀਆਂ ਵੱਲੋਂ ਵਾਰ-ਵਾਰ ਰੋਕੇ ਜਾਣ ਕਾਰਨ ਅਤੇ ਠੇਕੇਦਾਰਾਂ ਵੱਲੋਂ ਪ੍ਰਾਪਤ ਕੀਤਾ ਟੈਂਡਰ ਸਮਾਂਬੱਧ ਹੋਣ ਕਾਰਨ ਠੇਕੇਦਾਰਾਂ ਦਾ ਸਮਾਂ ਵੀ ਘਟਦਾ ਜਾ ਰਿਹਾ ਹੈ ਅਤੇ 30 ਜੂਨ ਤੋਂ ਬਾਅਦ ਹਾੜ੍ਹੀ ਸੀਜ਼ਨ ਦੌਰਾਨ ਤਿੰਨ ਮਹੀਨੇ ਲਈ ਨਦੀਆਂ ਵਿੱਚੋਂ ਡੀ-ਸਿਲਟਿੰਗ ਕਰਨ ’ਤੇ ਰੋਕ ਲੱਗ ਜਾਵੇਗੀ। ਡੀ-ਸਿਲਟਿੰਗ ਕਰ ਰਹੀ ਫਰਮ ਮੈਸ: ਰੋਇਲਦੀਪ ਕੰਨਸਟਰੱਕਸ਼ਨ ਦੇ ਐੱਮਡੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਵਾਰ-ਵਾਰ ਕੰਮ ਵਿੱਚ ਖੜੋਤ ਆਉਣ ਨਾਲ ਉਨ੍ਹਾਂ ਦਾ ਕਾਫੀ ਵਿੱਤੀ ਨੁਕਸਾਨ ਹੋ ਰਿਹਾ ਹੈ।

Advertisement

ਡੀਸੀ ਨੂੰ ਭੇਜੀ ਜਾਵੇਗੀ ਰਿਪੋਰਟ: ਜੌਹਲ

ਮੌਕਾ ਵੇਖਣ ਆਈ ਟੀਮ ਦੀ ਅਗਵਾਈ ਕਰ ਰਹੇ ਅਧਿਕਾਰੀ ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੌਕਾ ਵੇਖਿਆ ਗਿਆ ਹੈ ਤੇ ਉਹ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸੌਂਪ ਦੇਣਗੇ।

Advertisement
Author Image

joginder kumar

View all posts

Advertisement
Advertisement
×