For the best experience, open
https://m.punjabitribuneonline.com
on your mobile browser.
Advertisement

ਪਿੰਡ ਗੜ੍ਹਬਾਗਾ ਦੇ ਹੜ੍ਹ ਪੀੜਤਾਂ ਨੂੰ ਮਿਲੇ ਅਧਿਕਾਰੀ

07:02 AM Aug 21, 2024 IST
ਪਿੰਡ ਗੜ੍ਹਬਾਗਾ ਦੇ ਹੜ੍ਹ ਪੀੜਤਾਂ ਨੂੰ ਮਿਲੇ ਅਧਿਕਾਰੀ
ਹੜ੍ਹ ਪੀੜਤਾਂ ਨੂੰ ਰਾਸ਼ਨ ਤੇ ਬੱਚਿਆਂ ਨੂੰ ਬੈਗ ਦਿੰਦੇ ਹੋਏ ਸੰਸਥਾ ਦੇ ਨੁਮਾਇੰਦੇ।
Advertisement

ਬਲਵਿੰਦਰ ਰੈਤ
ਨੂਰਪੁਰ ਬੇਦੀ, 20 ਅਗਸਤ
ਪਿੰਡ ਗੜ੍ਹਬਾਗਾ ਹੇਠਲਾ ਵਿੱਚ ਭਾਰੀ ਮੀਂਹ ਦੌਰਾਨ ਕੁਝ ਘਰਾਂ ਵਿੱਚ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਪ੍ਰਸ਼ਾਸਨ ਅਧਿਕਾਰੀ ਪੁੱਜੇ। ਉਨ੍ਹਾਂ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ। ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਗਰਨੈਬ ਸਿੰਘ ਅਤੇ ਕਾਨੂੰਨਗੋ ਹਰਜਿੰਦਰ ਕੁਮਾਰ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਘਰਾਂ ਦੇ ਨੁਕਸਾਨ ਦੀ ਜਾਇਜ਼ਾ ਲਿਆ। ਡਰੇਨੇਜ ਵਿਭਾਗ ਨੇ ਇੱਕ ਵਾਰ ਫਿਰ ਖੱਡ ਦੀ ਸਫ਼ਾਈ ਕਰਵਾਉਣ ਦਾ ਭਰੋਸਾ ਦਿੱਤਾ।
ਨਾਇਬ ਤਹਿਸੀਲਦਾਰ ਗੁਰਨੈਬ ਸਿੰਘ ਨੇ ਕਿਹਾ ਪਿੰਡ ਗੜਬਾਗਾਂ ਵਿੱਚ ਹੋਏ ਨੁਕਸਾਨ ਦੀ ਰਿਪੋਰਟ ਬਣਾ ਕੇ ਡਿਪਟੀ ਕਮਿਸ਼ਨਰ ਨੂੰ ਭੇਜੀ ਜਾਵੇਗੀ। ਮਨਰੇਗਾ ਰਾਹੀਂ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਗਿੱਲ, ਬਲਜਿੰਦਰ ਸਿੰਘ ਕਾਲਾ, ਗੁਰਪ੍ਰੀਤ ਸਿੰਘ ਬਟਾਰਲਾ, ਦਾਰਾ ਟਿੱਬਾ ਟੱਪਰੀਆਂ, ਕਸਮੀਰੀ ਲਾਲ ਹਰੀਪੁਰ, ਮਦਨ ਲਾਲ, ਗੁਰਦਾਸ, ਸੁਖਦੇਵ ਸਿੰਘ ਗੋਲਡੀ, ਮਨਜੀਤ ਸਿੰਘ, ਰਘਬੀਰ ਸਿੰਘ, ਗੁਰਬਖ਼ਸ਼ ਸਿੰਘ, ਗੁਰਦੀਪ ਸਿੰਘ, ਰਾਜੇਸ਼ ਕੁਮਾਰ, ਅਵਤਾਰ ਸਿੰਘ ਨੰਬਰਦਾਰ, ਸੰਤ ਰਾਮ, ਭਜਨ ਸਿੰਘ, ਅਜੇ ਕੁਮਾਰ, ਦੌਲਤ ਸਿੰਘ ਆਦਿ ਹਾਜ਼ਰ ਸਨ।

Advertisement

ਪੰਜਾਬ ਮੋਰਚਾ ਨੇ ਹੜ੍ਹ ਪੀੜਤਾਂ ਨੂੰ ਸਮੱਗਰੀ ਪਹੁੰਚਾਈ

ਨੂਰਪੁਰ ਬੇਦੀ: ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੀ ਟੀਮ ਨੇ ਪਿੰਡ ਹੇਠਲਾ ਗੜ੍ਹਬਾਗਾ ਵਿੱਚ ਹੜ੍ਹ ਕਾਰਨ ਛੇ ਘਰਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਹੜ੍ਹ ਕਾਰਨ ਇਨ੍ਹਾਂ ਘਰਾਂ ਦਾ ਸਾਰਾ ਰਾਸ਼ਨ ਅਤੇ ਬੱਚਿਆਂ ਦੀਆਂ ਕਿਤਾਬਾਂ ਪਾਣੀ ਵਿੱਚ ਰੁੜ੍ਹ ਗਈਆਂ ਸਨ। ਰਾਣਾ ਨੇ ਕਿਹਾ ਕਿ ਡਰੇਨੇਜ ਵਿਭਾਗ ਨੇ ਵੀ ਇਸ ਚੋਅ ਦੀ ਸਫ਼ਾਈ ਨਹੀਂ ਕੀਤੀ ਜਿਸ ਕਾਰਨ ਹੜ੍ਹ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋ ਗਿਆ। ਪੰਜਾਬ ਮੋਰਚਾ ਦੇ ਕੋਆਰਡੀਨੇਟਰ ਡਾ. ਦਵਿੰਦਰ, ਨਿੰਦੀ ਦੁਬਈ, ਬਲਵੀਰ ਸਿੰਘ ਭੁੱਟੋ ਤੇ ਚੌਧਰੀ ਅਸ਼ੋਕ ਕੁਮਾਰ ਨੇ ਤਿੰਨ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਅਤੇ ਬੱਚਿਆਂ ਨੂੰ ਪੁਸਤਕਾਂ ਤੇ ਨਵੇਂ ਬੈਗ ਦਿੱਤੇ।

Advertisement

Advertisement
Author Image

Advertisement