ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੋਮਗਾਰਡ ਤੋਂ ਕਬਜ਼ਾ ਛੁਡਾਉਣ ਦੇ ਹੁਕਮ ਲਾਗੂ ਕਰਨਾ ਭੁੱਲੇ ਅਧਿਕਾਰੀ

11:28 AM Nov 06, 2024 IST
ਰੋਸ ਪੱਤਰ ਦੇਣ ਮੌਕੇ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 5 ਨਵੰਬਰ
ਇੱਥੇ ਸਰਕਾਰੀ ਬੇਸਿਕ ਪ੍ਰਾਇਮਰੀ ਸਕੂਲ ਦੇ ਤਿੰਨ ਕਮਰਿਆਂ ’ਤੇ ਕਈ ਸਾਲਾਂ ਤੋਂ ਹੋਮਗਾਰਡ ਦੇ ਕੀਤੇ ਕਬਜ਼ੇ ਨੂੰ ਛੁਡਾਉਣ ਲਈ ਡੀਸੀ ਲੁਧਿਆਣਾ ਵੱਲੋਂ ਦਿੱਤੇ ਹੁਕਮਾਂ ’ਤੇ ਹਾਲੇ ਤੱਕ ਅਮਲ ਨਹੀਂ ਹੋਇਆ। ਡੀਸੀ ਨੇ 20 ਸਤੰਬਰ ਨੂੰ ਇਹ ਹੁਕਮ ਦਿੱਤੇ ਸਨ ਜਿਨ੍ਹਾਂ ਨੂੰ ਯਾਦ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਦੇ ਇੱਕ ਵਫ਼ਦ ਨੇ ਅਧਿਕਾਰੀਆਂ ਨੂੰ ਰੋਸ ਪੱਤਰ ਦੇ ਕੇ ਇਸ ਦਾ ਚੇਤਾ ਕਰਵਾਇਆ। ਵਫ਼ਦ ਨੇ ਐੱਸਡੀਐੱਮ ਨੂੰ ਦਿੱਤੇ ਰੋਸ ਪੱਤਰ ਵਿੱਚ ਲਿਖਿਆ ਕਿ ਡੀਸੀ ਦੇ ਹੁਕਮਾਂ ਅਨੁਸਾਰ ਸਕੂਲ ਦੇ ਇਹ ਕਮਰੇ ਪੰਦਰਾਂ ਦਿਨਾਂ ’ਚ ਖਾਲੀ ਕਰਵਾ ਕੇ ਸਕੂਲ ਦੇ ਹਵਾਲੇ ਕੀਤੇ ਜਾਣੇ ਸਨ, ਪਰ ਇਨ੍ਹਾਂ ’ਤੇ ਅਮਲ ਨਾ ਹੋਣ ਕਰਕੇ ਜਥੇਬੰਦੀਆਂ ਦੇ ਨੁਮਾਇੰਦਿਆਂ, ਲੋਕਾਂ ਤੇ ਸਕੂਲ ਸਟਾਫ਼ ’ਚ ਰੋਸ ਹੈ। ਡੀਸੀ ਦੇ ਹੁਕਮਾਂ ਦੇ ਬਾਵਜੂਦ ਹਾਲੇ ਤੱਕ ਸਕੂਲ ਦੇ ਬੱਚੇ ਇਨ੍ਹਾਂ ਕਮਰਿਆਂ ਤੋਂ ਵਾਂਝੇ ਹਨ। ਵਫ਼ਦ ’ਚ ਸ਼ਾਮਲ ਆਗੂਆਂ ਨੇ ਕਿਹਾ ਕਿ ਉਹ ਹੁਣ ਜ਼ਿਆਦਾ ਸਮਾਂ ਉਡੀਕ ਨਹੀਂ ਕਰਨਗੇ। ਜੇਕਰ ਡੀਸੀ ਦੇ ਹੁਕਮਾਂ ’ਤੇ ਜਲਦ ਅਮਲ ਨਾ ਹੋਇਆ ਤਾਂ ਉਹ ਮੁੜ ਸੰਘਰਸ਼ ਤੋਂ ਵੀ ਪਿੱਛੇ ਨਹੀਂ ਹਟਣਗੇ। ਵਫ਼ਦ ’ਚ ਸ਼ਾਮਲ ਆਗੂ ਜੋਗਿੰਦਰ ਆਜ਼ਾਦ ਤੇ ਹੋਰਾਂ ਨੇ ਦੱਸਿਆ ਕਿ ਬਲਾਕ ਸਿੱਖਿਆ ਅਫ਼ਸਰ ਨੂੰ 21 ਅਕਤੂਬਰ ਨੂੰ ਤਹਿਸੀਲਦਾਰ ਨੇ ਉਕਤ ਹੁਕਮ ਲਾਗੂ ਕਰਾਉਣ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਸੀ, ਪਰ ਤਹਿਸੀਲਦਾਰ ਦੇ ਮੌਕੇ ’ਤੇ ਹਾਜ਼ਰ ਨਾ ਹੋਣ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਵਫ਼ਦ ਦੀ ਅਗਵਾਈ ਅਵਤਾਰ ਸਿੰਘ ਨੇ ਕੀਤੀ ਅਤੇ ਉਨ੍ਹਾਂ ਨਾਲ ਬਲਦੇਵ ਰਸੂਲਪੂਰ, ਜਗਦੀਸ਼ਪਾਲ ਮਹਿਤਾ, ਅਸ਼ੋਕ ਭੰਡਾਰੀ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਸਨ। ਬਾਅਦ ’ਚ ਵਫ਼ਦ ਨੇ ਦੱਸਿਆ ਕਿ ਜੇ ਹੋਮਗਾਰਡ ਨੂੰ ਬਦਲਵੀਂ ਥਾਂ ਦਾ ਮਸਲਾ ਹੈ ਤਾਂ ਕਈ ਸਰਕਾਰੀ ਇਮਾਰਤਾਂ ’ਚ ਥਾਂ ਖਾਲੀ ਪਈ ਹੈ। ਇਸ ਸਬੰਧੀ ਉਨ੍ਹਾਂ ਪੁਰਾਣੇ ਸਿਵਲ ਹਸਪਤਾਲ, ਪੁਰਾਣੀ ਤਹਿਸੀਲਦਾਰ ਵਾਲੀ ਇਮਾਰਤ ਅਤੇ ਖਜ਼ਾਨਾ ਦਫ਼ਤਰ ਨਾਲ ਦੇ ਖਾਲੀ ਪਏ ਕਮਰਿਆਂ ਦਾ ਸੁਝਾਅ ਦਿੱਤਾ ਹੈ। ਇਸ ਦੌਰਾਨ ਡੀਟੀਐੱਫ ਆਗੂ ਦਵਿੰਦਰ ਸਿੰਘ ਸਿੱਧੂ ਤੇ ਰਾਣਾ ਆਲਮ ਨੇ ਸਕੂਲੀ ਕਮਰੇ ਖਾਲੀ ਨਾ ਕਰਨ ਦੀ ਨਿਖੇਧੀ ਕੀਤੀ ਹੈ।

Advertisement

Advertisement