For the best experience, open
https://m.punjabitribuneonline.com
on your mobile browser.
Advertisement

ਬਨੂੜ ਮੰਡੀ ’ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ

08:38 AM Apr 10, 2024 IST
ਬਨੂੜ ਮੰਡੀ ’ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
Advertisement

ਪੱਤਰ ਪ੍ਰੇਰਕ
ਬਨੂੜ, 9 ਅਪਰੈਲ
ਸਥਾਨਕ ਅਨਾਜ ਮੰਡੀ ਵਿਚ ਅੱਜ ਕਣਕ ਦੀ ਸਰਕਾਰੀ ਖ਼ਰੀਦ ਆਰੰਭ ਹੋ ਗਈ। ਮਾਰਕੀਟ ਕਮੇਟੀ ਬਨੂੜ ਅਧੀਨ ਪੈਂਦੀਆਂ ਖੇੜਾ ਗੱਜੂ ਤੇ ਮਾਣਕਪੁਰ ਦੀਆਂ ਮੰਡੀਆਂ ਵਿੱਚ ਹਾਲੇ ਤੱਕ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ। ਦੋਵਾਂ ਮੰਡੀਆਂ ਵਿੱਚ 100-100 ਕੁਵਿੰਟਲ ਤੋਂ ਵਧੇਰੇ ਕਣਕ ਆ ਚੁੱਕੀ ਹੈ। ਬਨੂੜ ਦੀ ਮੰਡੀ ਵਿੱਚ ਕਣਕ ਦੀ ਖ਼ਰੀਦ ਦਾ ਕੰਮ ਇੱਥੋਂ ਦੇ ਨਾਇਬ ਤਹਿਸੀਲਦਾਰ ਅਕੁੰਸ਼ ਕੁਮਾਰ ਨੇ ਆਰੰਭ ਕਰਾਇਆ। ਇਸ ਮੌਕੇ ਏਐਫ਼ਐਸਓ ਗੁਰਸ਼ਰਨ ਸਿੰਘ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ ਤੋਂ ਇਲਾਵਾ ਪਨਗਰੇਨ ਦੇ ਇੰਸ. ਦੀਪਕ ਸਿਨਹਾ, ਮਾਰਕਫੈੱਡ ਦੇ ਇੰਸ. ਗੁਰਜਿੰਦਰ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਪ੍ਰਦੀਪ ਸ਼ਰਮਾ, ਸੁਪਰਵਾਈਜ਼ਰ ਗੁਰਮੀਤ ਸਿੰਘ, ਬਲਬੀਰ ਸਿੰਘ ਲੈਹਿਲੀ ਵੀ ਹਾਜ਼ਰ ਸਨ।

Advertisement

ਰੂਪਨਗਰ ਜ਼ਿਲ੍ਹੇ ’ਚ ਸ਼ੁਰੂ ਨਾ ਹੋਈ ਸਰਕਾਰੀ ਖ਼ਰੀਦ

ਰੂਪਨਗਰ (ਪੱਤਰ ਪ੍ਰੇਰਕ): ਜ਼ਿਲ੍ਹੇ ’ਚ ਅਜੇ ਤਕ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ। ਰੂਪਨਗਰ ਅਤੇ ਪੁਰਖਾਲੀ ਦੀਆਂ ਅਨਾਜ ਮੰਡੀਆਂ ਵਿੱਚ ਕਿਸਾਨ ਕਣਕ ਦੀ ਫ਼ਸਲ ਲੈ ਕੇ ਪੁੱਜੇ। ਰੂਪਨਗਰ ਦੀ ਅਨਾਜ ਮੰਡੀ ਵਿੱਚ ਗੱਗੋਂ ਪਿੰਡ ਦੇ ਕਿਸਾਨ ਕਮਲਨੈਨ ਸਿੰਘ ਵੱਲੋਂ ਲਿਆਂਦੀ 30 ਕੁਇੰਟਲ ਕਣਕ ਦੀ ਫ਼ਸਲ ਮੈਗਾਸਟਾਰ ਫੂਡ ਕੰਪਨੀ ਸੋਲਖੀਆਂ ਵੱਲੋਂ 2280 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦੀ ਗਈ। ਪਰਖਾਲੀ ਦੀ ਅਨਾਜ ਮੰਡੀ ਵਿੱਚ ਆੜ੍ਹਤੀ ਕੰਧੋਲਾ ਟਰੇਡਰਜ਼ ਦੀ ਫੜ੍ਹ ’ਤੇ ਆਈ ਲਗਪਗ 20 ਕੁਇੰਟਲ ਕਣਕ ਦੀ ਫ਼ਸਲ ਦੀ ਅੱਜ ਖ਼ਰੀਦ ਨਹੀਂ ਹੋ ਸਕੀ। ਉੱਧਰ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸਤਵੀਰ ਸਿੰਘ ਮਾਵੀ ਨੇ ਦਾਅਵਾ ਕੀਤਾ ਕਿ ਮੰਡੀਆਂ ਵਿੱਚ ਕਿਸਾਨਾਂ ਦੁਆਰਾ ਲਿਆਂਦੀ ਗਈ ਕਣਕ ਦੀ ਸਮੇਂ ਸਿਰ ਖਰੀਦ ਕਰਨ ਤੋਂ ਇਲਾਵਾ 48 ਘੰਟਿਆਂ ਅੰਦਰ ਅਦਾਇਗੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

Advertisement
Author Image

joginder kumar

View all posts

Advertisement
Advertisement
×