ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੇਂ ਫ਼ੌਜਦਾਰੀ ਕਾਨੂੰਨਾਂ ਦੇ ‘ਜਾਲ’ ਵਿੱਚ ਫਸੇ ਅਫਸਰ

08:07 AM Oct 26, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਕਤੂਬਰ
ਪੰਜਾਬ ਵਿਜੀਲੈਂਸ ਬਿਊਰੋ ਦੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਨਵੇਂ ਫ਼ੌਜਦਾਰੀ ਕਾਨੂੰਨਾਂ ਦਾ ਬਹੁਤਾ ਇਲਮ ਨਹੀਂ ਹੈ। ਵਿਜੀਲੈਂਸ ਨੇ ਇਨ੍ਹਾਂ ਨੂੰ ਨਵੇਂ ਕਾਨੂੰਨਾਂ ਬਾਰੇ ਦੱਸਣ ਲਈ ਸਿਖਲਾਈ ਕੈਂਪ ਲਾਏ ਪਰ ਬਹੁਤੇ ਸਿਖਲਾਈ ਮਗਰੋਂ ਲਈ ਪ੍ਰੀਖਿਆ ’ਚੋਂ ਫ਼ੇਲ੍ਹ ਹੋ ਗਏ ਹਨ। ਬਹੁਤੇ ਮੁਲਾਜ਼ਮਾਂ ਤੇ ਅਫ਼ਸਰਾਂ ਨੇ ਤਿੰਨ ਨਵੇਂ ਫ਼ੌਜਦਾਰੀ ਕਾਨੂੰਨਾਂ-2023 ਲਈ ਲੱਗੀ ਟਰੇਨਿੰਗ ਤੋਂ ਵੀ ਕਿਨਾਰਾ ਕਰ ਲਿਆ। ਵਿਜੀਲੈਂਸ ਦੇ ਉੱਚ ਅਫ਼ਸਰ ਪ੍ਰੀਖਿਆ ’ਚੋਂ ਫ਼ੇਲ੍ਹ ਹੋਏ ਮੁਲਾਜ਼ਮਾਂ ਤੇ ਥਾਣੇਦਾਰਾਂ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਹਨ। ਵਿਜੀਲੈਂਸ ਬਿਊਰੋ ਦੇ ਸੰਯੁਕਤ ਡਾਇਰੈਕਟਰ ਨੇ ਵੱਖ ਵੱਖ ਵਿਜੀਲੈਂਸ ਰੇਂਜਾਂ ਨੂੰ 22 ਅਕਤੂਬਰ ਨੂੰ ਪੱਤਰ ਜਾਰੀ ਕੀਤਾ ਹੈ, ਜਿਸ ਵਿੱਚ ਪ੍ਰੀਖਿਆ ’ਚੋਂ ਫ਼ੇਲ੍ਹ ਹੋਏ ਵਿਜੀਲੈਂਸ ਮੁਲਾਜ਼ਮਾਂ ਤੇ ਥਾਣੇਦਾਰਾਂ ਨੂੰ ਤਾੜਿਆ ਗਿਆ ਹੈ।
ਵਿਜੀਲੈਂਸ ਬਿਊਰੋ ਨੇ ਸਤੰਬਰ ਮਹੀਨੇ ਵੱਖ-ਵੱਖ ਬੈਚ ਬਣਾ ਕੇ ਵਿਜੀਲੈਂਸ ਮੁਲਾਜ਼ਮਾਂ ਤੇ ਅਫ਼ਸਰਾਂ ਨੂੰ ਤਿੰਨ ਨਵੇਂ ਫ਼ੌਜਦਾਰੀ ਕਾਨੂੰਨਾਂ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਸੀ।
ਇਹ ਹਫ਼ਤੇ ਦੀ ਸਿਖਲਾਈ ਸੀ ਜਿਸ ’ਚ ਮਾਹਿਰਾਂ ਨੇ ਨਵੇਂ ਫ਼ੌਜਦਾਰੀ ਕਾਨੂੰਨਾਂ ਬਾਰੇ ਵਿਸਥਾਰਤ ਟਰੇਨਿੰਗ ਦਿੱਤੀ ਅਤੇ ਨਵੇਂ ਕਾਨੂੰਨੀ ਜ਼ਾਬਤੇ ਬਾਰੇ ਜਾਣਕਾਰੀ ਦਿੱਤੀ ਸੀ। ਟਰੇਨਿੰਗ ਮਗਰੋਂ ਸਾਰੇ ਮੁਲਾਜ਼ਮਾਂ ਤੇ ਥਾਣੇਦਾਰਾਂ ਦੀ ਲਿਖਤੀ ਪ੍ਰੀਖਿਆ ਲਈ ਗਈ। ਵਿਜੀਲੈਂਸ ਬਿਊਰੋ ਦੀ ਸੌ ਨੰਬਰ ਦੀ ਪ੍ਰੀਖਿਆ ’ਚੋਂ 40 ਫ਼ੀਸਦੀ ਨੰਬਰ ਲੈਣੇ ਲਾਜ਼ਮੀ ਕਰਾਰ ਦਿੱਤੇ ਗਏ ਸਨ। ਵਿਜੀਲੈਂਸ ਦੇ ਪੱਤਰ ਅਨੁਸਾਰ ਪੰਜਾਬ ਦੀਆਂ ਵਿਜੀਲੈਂਸ ਰੇਂਜਾਂ ਵਿੱਚ ਕੰਮ ਕਰਦੇ ਸਿਪਾਹੀ ਤੋਂ ਲੈ ਕੇ ਸਬ-ਇੰਸਪੈਕਟਰ ਤੱਕ 78 ਮੁਲਾਜ਼ਮ ਤੇ ਥਾਣੇਦਾਰ ਪ੍ਰੀਖਿਆ ’ਚੋਂ ਫ਼ੇਲ੍ਹ ਹੋ ਗਏ ਹਨ। ਦੋ ਸਬ-ਇੰਸਪੈਕਟਰ ਅਤੇ 33 ਸਹਾਇਕ ਸਬ-ਇੰਸਪੈਕਟਰ ਪ੍ਰੀਖਿਆ ’ਚੋਂ ਫ਼ੇਲ੍ਹ ਹੋਏ ਹਨ।
ਇਸੇ ਤਰ੍ਹਾਂ 20 ਹੌਲਦਾਰ, 17 ਸੀਨੀਅਰ ਸਿਪਾਹੀ ਅਤੇ 6 ਸਿਪਾਹੀ ਵੀ ਪ੍ਰੀਖਿਆ ’ਚੋਂ ਪਾਸ ਨਹੀਂ ਹੋਏ। ਵਿਜੀਲੈਂਸ ਨੇ ਫ਼ੇਲ੍ਹ ਕਰਮਚਾਰੀਆਂ ਨੂੰ ਇਹ ਪ੍ਰੀਖਿਆ ਪਾਸ ਕਰਨ ਲਈ ਇੱਕ ਹੋਰ ਮੌਕਾ ਦੇਣ ਦਾ ਫ਼ੈਸਲਾ ਕੀਤਾ ਹੈ। ਦੁਬਾਰਾ ਫ਼ੇਲ੍ਹ ਹੋਣ ’ਤੇ ਉਨ੍ਹਾਂ ਦੀ ਵਿਜੀਲੈਂਸ ’ਚੋਂ ਛੁੱਟੀ ਕਰ ਦਿੱਤੀ ਜਾਵੇਗੀ ਅਤੇ ਮੁੜ ਪਿਤਰੀ ਵਿਭਾਗ ਵਿਚ ਭੇਜ ਦਿੱਤਾ ਜਾਵੇਗਾ।

Advertisement

ਅੰਮ੍ਰਿਤਸਰ ਰੇਂਜ ਦੇ ਦੋ ਦਰਜਨ ਮੁਲਾਜ਼ਮ ਤੇ ਥਾਣੇਦਾਰ ਪ੍ਰੀਖਿਆ ’ਚੋਂ ਫੇਲ੍ਹ

ਵਿਜੀਲੈਂਸ ਰੇਂਜ ਅੰਮ੍ਰਿਤਸਰ ਦੇ ਸਭ ਤੋਂ ਵੱਧ ਦੋ ਦਰਜਨ ਮੁਲਾਜ਼ਮ ਤੇ ਥਾਣੇਦਾਰ, ਜਦਕਿ ਜਲੰਧਰ ਰੇਂਜ ਦੇ 10 ਮੁਲਾਜ਼ਮ ਇਸ ਪ੍ਰੀਖਿਆ ’ਚੋਂ ਨਾਕਾਮ ਰਹੇ ਹਨ। ਫੇਲ੍ਹ ਹੋਣ ਵਾਲਿਆਂ ’ਚ ਬਠਿੰਡਾ ਰੇਂਜ ਤੇ ਪਟਿਆਲਾ ਰੇਂਜ ਦੇ ਅੱਠ-ਅੱਠ, ਫ਼ਿਰੋਜ਼ਪੁਰ ਰੇਂਜ ਦੇ ਸੱਤ, ਲੁਧਿਆਣਾ ਰੇਂਜ , ਮੁਹਾਲੀ ਤੇ ਆਰਥਿਕ ਅਪਰਾਧ ਵਿੰਗ ਪੰਜਾਬ ਦੇ ਚਾਰ-ਚਾਰ, ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਦੇ ਤਿੰਨ, ਫਲਾਇੰਗ ਸਕੁਐਡ ਮੁਹਾਲੀ ਦੇ ਛੇ ਮੁਲਾਜ਼ਮ ਸ਼ਾਮਲ ਹਨ।

Advertisement
Advertisement