For the best experience, open
https://m.punjabitribuneonline.com
on your mobile browser.
Advertisement

ਪੀਐੱਸਆਈਈਸੀ ਮੁਲਜ਼ਮਾਂ ਵੱਲੋਂ ਦਫ਼ਤਰੀ ਕੰਮ-ਕਾਜ ਠੱਪ

10:20 AM May 01, 2024 IST
ਪੀਐੱਸਆਈਈਸੀ ਮੁਲਜ਼ਮਾਂ ਵੱਲੋਂ ਦਫ਼ਤਰੀ ਕੰਮ ਕਾਜ ਠੱਪ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 30 ਅਪਰੈਲ
ਪੀ.ਐੱਸ.ਆਈ.ਈ.ਸੀ. ਮੁਲਜ਼ਮਾਂ ਵੱਲੋਂ ਆਪਣੇ ਦਫ਼ਤਰ ਵਿੱਚ ਕੰਮ-ਕਾਜ ਦਾ ਬਾਈਕਾਟ ਕਰਕੇ ਅੱਜ ਦੂਜੇ ਦਿਨ ਵੀ ਧਰਨਾ ਜਾਰੀ ਰੱਖਿਆ ਗਿਆ। ਜਾਣਕਾਰੀ ਅਨੁਸਾਰ ਅੱਜ ਸਾਰੇ ਮੁਲਾਜ਼ਮ ਆਪਣੀ ਹਾਜ਼ਰੀ ਲਗਾ ਕੇ ਸਵੇਰੇ 9 ਵਜੇ ਤੋਂ ਉਦਯੋਗ ਭਵਨ ਵਿੱਚ ਧਰਨੇ ’ਤੇ ਬੈਠ ਗਏ ਅਤੇ ਸਾਰਾ ਦਿਨ ਨਾਅਰੇਬਾਜ਼ੀ ਚੱਲਦੀ ਰਹੀ। ਦੁਪਹਿਰ ਸਮੇਂ ਹੋਈ ਰੈਲੀ ਵਿੱਚ ਭਰਾਤਰੀ ਜਥੇਬੰਦੀਆਂ ਦੇ ਵਰਕਰ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਆਸ਼ਾ ਵਰਕਰ ਪ੍ਰਮੁੱਖ ਸਨ।
ਰੈਲੀ ਨੂੰ ਸੰਬੋਧਨ ਕਰਦਿਆਂ ਸਟਾਫ਼ ਐਸੋਸੀਏਸ਼ਨ ਦੇ ਆਗੂਆਂ ਤਾਰਾ ਸਿੰਘ, ਬਲਵੰਤ ਸਿੰਘ, ਅੰਮ੍ਰਿਤਪਾਲ ਸਿੰਘ, ਸ਼ੀਨਾ ਮੋਹਾਲੀ, ਰਣਦੀਪ ਸਿੰਘ, ਰਣਜੋਧ ਸਿੰਘ ਤੇ ਹਰਕੇਸ਼ ਰਾਣਾ ਨੇ ਕਿਹਾ ਕਿ ਨਿਗਮ ਦੇ ਮੁਲਾਜ਼ਮ ਅਤੇ ਅਧਿਕਾਰੀ ਨਿਗਮ ਦੀ ਮੌਜੂਦਾ ਹਾਲਤ ਨੂੰ ਲੈ ਕੇ ਚਿੰਤਾ ਜ਼ਾਹਿਰ ਕਰ ਰਹੇ ਹਨ। ਨਿਗਮ ਦਾ ਕੰਮ-ਕਾਜ ਪੂਰੀ ਤਰ੍ਹਾਂ ਠੱਪ ਹੈ ਅਤੇ ਇਹ ਲਗਾਤਾਰ ਨਿਘਾਰ ਵੱਲ ਜਾ ਰਿਹਾ ਹੈ। ਜੇਕਰ ਇਹ ਅਮਲ ਨਾ ਰੋਕਿਆ ਗਿਆ ਤਾਂ ਨਿਗਮ ਜਲਦੀ ਹੀ ਬੰਦ ਹੋ ਜਾਵੇਗਾ ਅਤੇ ਕਰਮਚਾਰੀ ਆਪਣੀ ਨੌਕਰੀ ਤੋਂ ਹੱਥ ਧੋ ਬੈਠਣਗੇ।
ਇਸ ਦੌਰਾਨ ਸਟਾਫ਼ ਐਸੋਸੀਏਸ਼ਨ ਦੇ ਆਗੂਆਂ ਨੇ ਨਿਗਮ ਵਿੱਚ ਵਿਜੀਲੈਂਸ ਦੀ ਦਖਲਅੰਦਾਜ਼ੀ ਨੂੰ ਮੌਜੂਦਾ ਸਥਿਤੀ ਲਈ ਜ਼ਿੰਮੇਵਾਰੀਆਂ ਠਹਿਰਾਇਆ। ਮੁਲਾਜ਼ਮ ਆਗੂਆਂ ਨੇ ਅੱਜ ਵੀ ਸਪੱਸ਼ਟ ਕੀਤਾ ਕਿ ਜਿੰਨਾ ਚਿਰ ਮੰਗਾਂ ਪ੍ਰਤੀ ਲਿਖਤੀ ਹੁਕਮ ਨਹੀਂ ਜਾਰੀ ਹੁੰਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

Advertisement

Advertisement
Author Image

Advertisement
Advertisement
×