ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥੀਆਂ ਨੂੰ ਆਫਰ ਲੈਟਰ ਦਿੱਤੇ

06:44 AM Sep 18, 2024 IST
ਉਪ ਕੁਲਪਤੀ ਡਾ. ਪ੍ਰਿਤਪਾਲ ਸਿੰਘ ਤੇ ਸਟਾਫ ਨਾਲ ਹੋਣਹਾਰ ਵਿਦਿਆਰਥੀ। -ਫੋਟੋ: ਸੂਦ

ਫਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਨੇ ਪਲੇਸਮੈਂਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮਾਨਤਾ ਦਿੰਦੇ ਹੋਏ ਆਫਰ ਲੈਟਰ ਵੰਡ ਸਮਾਰੋਹ ਕੀਤਾ। ਪ੍ਰਮੁੱਖ ਉਦਯੋਗਿਕ ਭਾਈਵਾਲਾਂ ਦੇ ਸਹਿਯੋਗ ਨਾਲ ਪਲੇਸਮੈਂਟ ਡਰਾਈਵ ਵਿੱਚ ਕੰਪਿਊਟਰ ਸਾਇੰਸ, ਕਾਮਰਸ ਅਤੇ ਮੈਨੇਜਮੈਂਟ, ਐਗਰੀਕਲਚਰ ਆਦਿ ਖੇਤਰਾਂ ਦੇ ਵਿਦਿਆਰਥੀ ਸ਼ਾਮਲ ਸਨ। ਜ਼ਿਕਰਯੋਗ ਪਲੇਸਮੈਂਟ ਵਿੱਚ ਬੀਟੈਕ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਤੋਂ ਰਵਿੰਦਰ ਸਿੰਘ ਅਤੇ ਜਸਪ੍ਰੀਤ ਕੌਰ ਸ਼ਾਮਲ ਸਨ ਜੋ ਗ੍ਰੇਜ਼ੀਟੀ ਇੰਟਰਐਕਟਿਵ, ਪੰਚਕੂਲਾ ਵਿੱਚ, ਬੀਕਾਮ ਦੇ ਕਰਨਵੀਰ ਸਿੰਘ ਨੇ ਅਭਿਨੈ ਸਾਥੀ ਐਂਡ ਐਸੋਸੀਏਟਸ, ਚੰਡੀਗੜ੍ਹ ਅਤੇ ਜਸਵੀਰ ਸਿੰਘ ਨੇ ਟੀਡੀ ਅਰੋੜਾ ਫੀਡ ਮਿੱਲ, ਰਾਜਪੁਰਾ ਵਿਚ ਨੌਕਰੀ ਪ੍ਰਾਪਤ ਕੀਤੀ। ਸਮਾਗਮ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਪ੍ਰਿਤਪਾਲ ਸਿੰਘ ਨੇ ਕੀਤੀ। ਟਰੇਨਿੰਗ ਤੇ ਪਲੇਸਮੈਂਟ ਇੰਚਾਰਜ ਡਾ. ਕਮਲਜੀਤ ਕੌਰ ਨੇ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement

Advertisement