For the best experience, open
https://m.punjabitribuneonline.com
on your mobile browser.
Advertisement

ਉੜੀਸਾ: ਦੋ ਬੱਸਾਂ ਦੀ ਆਹਮੋ-ਸਾਹਮਣੀ ਟੱਕਰ; 12 ਹਲਾਕ, ਸੱਤ ਜ਼ਖ਼ਮੀ

08:49 PM Jun 29, 2023 IST
ਉੜੀਸਾ  ਦੋ ਬੱਸਾਂ ਦੀ ਆਹਮੋ ਸਾਹਮਣੀ ਟੱਕਰ  12 ਹਲਾਕ  ਸੱਤ ਜ਼ਖ਼ਮੀ
Advertisement

ਬੇਰਹਾਮਪੁਰ, 26 ਜੂਨ

Advertisement

ਉੜੀਸਾ ਦੇ ਗੰਜਮ ਜ਼ਿਲ੍ਹੇ ਵਿੱਚ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਕਾਰਨ 12 ਬਰਾਤੀਆਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਹਾਦਸੇ ‘ਤੇ ਦੁੱਖ ਜ਼ਾਹਿਰ ਕਰਦਿਆਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਜ਼ਖ਼ਮੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ, ”ਉੜੀਸਾ ਦੇ ਗੰਜਮ ਜ਼ਿਲ੍ਹੇ ਵਿੱਚ ਵਾਪਰਿਆ ਬੱਸ ਹਾਦਸਾ ਦੁਖਦਾਈ ਹੈ। ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਇਸ ਹਾਦਸੇ ਵਿੱਚ ਗੁਆਇਆ, ਉਨ੍ਹਾਂ ਨਾਲ ਹਮਦਰਦੀ ਹੈ। ਜ਼ਖ਼ਮੀ ਜਲਦੀ ਸਿਹਤਯਾਮ ਹੋਣ ਦੀ ਕਾਮਨਾ। ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਵਾਰਿਸਾਂ ਲਈ ਦੋ ਲੱਖ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।” ਮੁੱਖ ਮੰਤਰੀ ਪਟਨਾਇਕ ਨੇ ਮ੍ਰਿਤਕਾਂ ਦੇ ਵਾਰਿਸਾਂ ਲਈ ਤਿੰਨ ਲੱਖ ਰੁਪਏ ਮੁਆਵਜ਼ੇ ਅਤੇ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਐਲਾਨ ਕੀਤਾ ਹੈ। ਉਨ੍ਹਾਂ ਸੂਬਾਈ ਵਿੱਤ ਮੰਤਰੀ ਬੀ.ਕੇ. ਅਰੂਖਾ ਨੂੰ ਘਟਨਾ ਸਥਾਨ ਦਾ ਦੌਰਾ ਕਰਨ ਲਈ ਕਿਹਾ। ਬੇਰਹਾਮਪੁਰ ਦੇ ਐੱਸਪੀ ਸਰਵਣ ਵਿਵੇਕ ਐੱਮ. ਨੇ ਦੱਸਿਆ ਕਿ ਹਾਦਸਾ ਐਤਵਾਰ ਦੇਰ ਰਾਤ ਬੇਰਹਾਮਪੁਰ-ਤਪਤਾਪਾਣੀ ਮਾਰਗ ‘ਤੇ ਡਿਗਪਹਾਂਡੀ ਇਲਾਕੇ ਨੇੜੇ ਵਾਪਰਿਆ, ਜਦੋਂ ਬਰਾਤੀਆਂ ਨੂੰ ਲਿਜਾ ਰਹੀ ਇੱਕ ਬੱਸ ਦੀ ਇੱਕ ਹੋਰ ਯਾਤਰੂ ਬੱਸ ਨਾਲ ਟੱਕਰ ਹੋ ਗਈ। ਬਰਾਤੀ ਬੇਰਹਾਮਪੁਰ ਵਿੱਚ ਵਿਆਹ ਸਮਾਗਮ ‘ਚ ਸ਼ਾਮਲ ਹੋਣ ਮਗਰੋਂ ਡਿਗਪਹਾਂਡੀ ਨੇੜੇ ਖੰਡਾਦੇਉਲੀ ਪਰਤ ਰਹੇ ਸਨ।

ਇੱਕ ਹੋਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੌਰਾਨ ਮਾਰੇ ਗਏ 12 ਵਿਅਕਤੀਆਂ ਵਿੱਚੋਂ ਸੱਤ ਇੱਕ ਹੀ ਪਰਿਵਾਰ ਦੇ ਮੈਂਬਰ ਸਨ ਅਤੇ ਬਾਕੀ ਉਨ੍ਹਾਂ ਦੇ ਰਿਸ਼ਤੇਦਾਰ ਸਨ। -ਪੀਟੀਆਈ

Advertisement
Tags :
Advertisement
Advertisement
×