For the best experience, open
https://m.punjabitribuneonline.com
on your mobile browser.
Advertisement

ਉੜੀਸਾ: ਪੰਜ ਵਾਰ ਦਾ ਵਿਧਾਇਕ ਬੀਜੇਡੀ ਛੱਡ ਕੇ ਭਾਜਪਾ ’ਚ ਸ਼ਾਮਲ

08:02 AM Mar 04, 2024 IST
ਉੜੀਸਾ  ਪੰਜ ਵਾਰ ਦਾ ਵਿਧਾਇਕ ਬੀਜੇਡੀ ਛੱਡ ਕੇ ਭਾਜਪਾ ’ਚ ਸ਼ਾਮਲ
Advertisement

ਭੁਬਨੇਸ਼ਵਰ, 3 ਮਾਰਚ
ਉੜੀਸਾ ’ਚ ਪੰਜ ਵਾਰ ਦਾ ਵਿਧਾਇਕ ਅਰਬਿੰਦ ਢਲੀ ਅੱਜ ਭਾਜਪਾ ’ਚ ਸ਼ਾਮਲ ਹੋ ਗਿਆ। ਉਸ ਨੇ ਇਕ ਦਿਨ ਪਹਿਲਾਂ ਹੁਕਮਰਾਨ ਧਿਰ ਬੀਜੇਡੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਢਲੀ ਰੈਲੀ ਦੇ ਰੂਪ ’ਚ ਆਪਣੇ ਸਮਰਥਕਾਂ ਨਾਲ ਭਾਜਪਾ ਦਫ਼ਤਰ ’ਤੇ ਪੁੱਜੇ ਅਤੇ ਪ੍ਰਦੇਸ਼ ਪ੍ਰਧਾਨ ਮਨਮੋਹਨ ਸਮਾਲ ਤੇ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਦੀ ਹਾਜ਼ਰੀ ’ਚ ਪਾਰਟੀ ’ਚ ਸ਼ਾਮਲ ਹੋ ਗਏ। ਬੀਜੇਡੀ ਤੋਂ ਅਸਤੀਫ਼ਾ ਦੇਣ ਵਾਲੇ ਸਾਬਕਾ ਵਿਧਾਇਕ ਮੁਕੁੰਦ ਸੋਡੀ ਵੀ ਭਾਜਪਾ ’ਚ ਸ਼ਾਮਲ ਹੋ ਗਏ ਹਨ। ਮੀਡੀਆ ਨੂੰ ਸੰਬੋਧਨ ਕਰਦਿਆਂ ਅਰਬਿੰਦ ਢਲੀ ਨੇ ਕਿਹਾ ਕਿ ਬੀਜੇਡੀ ’ਚ ਲੋਕਤੰਤਰ ਨਹੀਂ ਰਿਹਾ ਅਤੇ ਸੀਨੀਅਰ ਆਗੂਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉੜੀਸਾ ’ਚ ਭਾਜਪਾ 147 ’ਚੋਂ 100 ਤੋਂ ਵਧ ਸੀਟਾਂ ਜਿੱਤ ਕੇ ਅਗਲੀ ਸਰਕਾਰ ਬਣਾਏਗੀ। ਉਹ 1992 ’ਚ ਭਾਜਪਾ ਦੀ ਟਿਕਟ ’ਤੇ ਪਹਿਲੀ ਵਾਰ ਚੋਣ ਜਿੱਤ ਕੇ ਵਿਧਾਨ ਸਭਾ ਪੁੱਜੇ ਸਨ। ਉਹ ਬੀਜੇਡੀ ਸਰਕਾਰ ’ਚ ਸਹਿਕਾਰਤਾ, ਕੱਪੜਾ, ਵਣਜ ਅਤੇ ਟਰਾਂਸਪੋਰਟ ਮੰਤਰੀ ਵੀ ਰਹੇ ਸਨ। ਉਧਰ ਬੀਜੇਡੀ ਦੇ ਸੀਨੀਅਰ ਆਗੂ ਰਾਜ ਕਿਸ਼ੋਰ ਦਾਸ ਨੇ ਦਾਅਵਾ ਕੀਤਾ ਕਿ ਢਲੀ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਪਾਰਟੀ ’ਤੇ ਕੋਈ ਅਸਰ ਨਹੀਂ ਪਵੇਗਾ। -ਪੀਟੀਆਈ

Advertisement

ਬੀਜੇਡੀ ਤੇ ਭਾਜਪਾ ਵੱਲੋਂ ਇਕ-ਦੂਜੇ ’ਤੇ ਅਫ਼ਵਾਹਾਂ ਫੈਲਾਉਣ ਦਾ ਦੋਸ਼

ਭੁਬਨੇਸ਼ਵਰ: ਉੜੀਸਾ ’ਚ ਹੁਕਮਰਾਨ ਬੀਜੇਡੀ ਅਤੇ ਵਿਰੋਧੀ ਧਿਰ ਭਾਜਪਾ ਨੇ ਇਕ-ਦੂਜੇ ’ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ’ਚ ਗੱਠਜੋੜ ਹੋਣ ਦੀਆਂ ਅਫ਼ਵਾਹਾਂ ਫੈਲਾਉਣ ਦਾ ਦੋਸ਼ ਲਾਇਆ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨਮੋਹਨ ਸਮਾਲ ਨੇ ਸਪੱਸ਼ਟ ਕੀਤਾ ਕਿ ਬੀਜੇਡੀ ਨਾਲ ਗੱਠਜੋੜ ਬਾਰੇ ਕੋਈ ਗੱਲਬਾਤ ਨਹੀਂ ਹੋ ਰਹੀ ਹੈ। ਉਧਰ ਬੀਜੇਡੀ ਦੇ ਕੌਮੀ ਤਰਜਮਾਨ ਸੰਬਿਤ ਪਾਤਰਾ ਨੇ ਦਾਅਵਾ ਕੀਤਾ ਕਿ ਭਾਜਪਾ ਗੱਠਜੋੜ ਦੀਆਂ ਅਫ਼ਵਾਹਾਂ ਫੈਲਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜੇਡੀ ਮਜ਼ਬੂਤ ਪਾਰਟੀ ਹੈ ਅਤੇ ਉਸ ਨੂੰ ਕਿਸੇ ਨਾਲ ਗੱਠਜੋੜ ਕਰਨ ਦੀ ਕੋਈ ਲੋੜ ਨਹੀਂ ਹੈ। -ਪੀਟੀਆਈ

Advertisement
Author Image

Advertisement
Advertisement
×