For the best experience, open
https://m.punjabitribuneonline.com
on your mobile browser.
Advertisement

ਉੜੀਸਾ: ਕਾਂਗਰਸ ਦੀ ਪੁਰੀ ਤੋਂ ਉਮੀਦਵਾਰ ਨੇ ਟਿਕਟ ਮੋੜੀ, ਪਾਰਟੀ ’ਤੇ ਚੋਣ ਫੰਡ ਨਾ ਦੇਣ ਦਾ ਦੋਸ਼

02:03 PM May 04, 2024 IST
ਉੜੀਸਾ  ਕਾਂਗਰਸ ਦੀ ਪੁਰੀ ਤੋਂ ਉਮੀਦਵਾਰ ਨੇ ਟਿਕਟ ਮੋੜੀ  ਪਾਰਟੀ ’ਤੇ ਚੋਣ ਫੰਡ ਨਾ ਦੇਣ ਦਾ ਦੋਸ਼
Advertisement

ਭੁਵਨੇਸ਼ਵਰ, 4 ਮਈ
ਉੜੀਸਾ ਦੇ ਪੁਰੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਸੁਚਰਿਤਾ ਮੋਹੰਤੀ ਨੇ ਇਹ ਦੋਸ਼ ਲਾਉਂਦਿਆਂ ਆਪਣੀ ਟਿਕਟ ਵਾਪਸ ਕਰ ਦਿੱਤੀ ਕਿ ਪਾਰਟੀ ਨੇ ਉਸ ਨੂੰ ਫੰਡ ਦੇਣ ਤੋਂ ਇਨਕਾਰ ਕੀਤਾ ਹੈ। ਉਮੀਦਵਾਰੀ ਵਾਪਸ ਲੈਣ ਦੇ ਆਪਣੇ ਪੱਤਰ ਬਾਰੇ ਕਾਂਗਰਸ ਨੇਤਾ ਨੇ ਕਿਹਾ, ‘ਮੈਂ ਟਿਕਟ ਵਾਪਸ ਕਰ ਦਿੱਤੀ ਹੈ ਕਿਉਂਕਿ ਪਾਰਟੀ ਮੈਨੂੰ ਫੰਡ ਨਹੀਂ ਦੇ ਰਹੀ। ਇੱਕ ਹੋਰ ਕਾਰਨ ਇਹ ਹੈ ਕਿ ਸੱਤ ਵਿਧਾਨ ਸਭਾ ਹਲਕਿਆਂ ਦੀਆਂ ਕੁਝ ਸੀਟਾਂ 'ਤੇ ਜਿੱਤਣ ਯੋਗ ਉਮੀਦਵਾਰ ਨਹੀਂ ਹਨ। ਇਸ ਦੀ ਬਜਾਏ ਕੁਝ ਕਮਜ਼ੋਰ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ।’ ਇਸ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੂੰ ਲਿਖੇ ਪੱਤਰ ਵਿੱਚ ਮੋਹੰਤੀ ਨੇ ਦਾਅਵਾ ਕੀਤਾ ਕਿ ਪੁਰੀ ਹਲਕੇ ਵਿੱਚ ਉਨ੍ਹਾਂ ਦੀ ਮੁਹਿੰਮ ਫੰਡਾਂ ਦੀ ਘਾਟ ਕਾਰਨ ਡੁੱਬ ਰਹੀ ਹੈ।

Advertisement

Advertisement
Author Image

Advertisement
Advertisement
×