ਉੜੀਸਾ: ਬਿਜਲੀ ਡਿੱਗਣ ਕਾਰਨ 9 ਦੀ ਮੌਤ
09:09 AM May 17, 2025 IST
ਭੁਬਨੇਸ਼ਵਰ, 17 ਮਈ
Advertisement
ਸੂਬੇ ਵਿਚ ਆਏ ਤੂਫ਼ਾਨ ਦੌਰਾਨ ਬਿਜਲੀ ਡਿੱਗਣ ਦੀਆਂ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿਚ ਛੇ ਔਰਤਾਂ ਸਮੇਤ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੋਰਾਪੁਟ ਜ਼ਿਲ੍ਹੇ ਵਿਚ ਤਿੰਨ, ਜਾਜਪੁਰ ਅਤੇ ਗੰਜਮ ਜ਼ਿਲ੍ਹਿਆਂ ਵਿਚ ਦੋ-ਦੋ, ਢੇਨਕਨਾਲ ਅਤੇ ਗਜਪਤੀ ਜ਼ਿਲ੍ਹਿਆਂ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।
ਕੋਰਾਪੁਟ ਜ਼ਿਲ੍ਹੇ ਦੇ ਲਕਸ਼ਮੀਪੁਰ ਥਾਣਾ ਖੇਤਰ ਦੇ ਪਰੀਦੀਗੁਡਾ ਪਿੰਡ ਵਿਚ ਬਿਜਲੀ ਡਿੱਗਣ ਨਾਲ ਮਰਨ ਵਾਲਿਆਂ ਵਿਚ ਤਿੰਨ ਔਰਤਾਂ ਸ਼ਾਮਲ ਹਨ। ਇਸ ਦੌਰਾਨ ਇਕ ਬਜ਼ੁਰਗ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਅਧਿਕਾਰੀ ਨੇ ਅੱਗੇ ਕਿਹਾ ਕਿ ਇਕ ਹੋਰ 65 ਸਾਲਾ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਲਕਸ਼ਮੀਪੁਰ ਕਮਿਊਨਿਟੀ ਹੈਲਥ ਸੈਂਟਰ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।-ਪੀਟੀਆਈ
Advertisement
Advertisement