For the best experience, open
https://m.punjabitribuneonline.com
on your mobile browser.
Advertisement

ਕ੍ਰਿਕਟ ਵਿਸ਼ਵ ਕੱਪ: ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 149 ਦੌੜਾਂ ਨਾਲ ਹਰਾਇਆ

07:55 PM Oct 24, 2023 IST
ਕ੍ਰਿਕਟ ਵਿਸ਼ਵ ਕੱਪ  ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 149 ਦੌੜਾਂ ਨਾਲ ਹਰਾਇਆ
ਬੰਗਲਾਦੇਸ਼ ਖ਼ਿਲਾਫ਼ ਦੌੜ ਬਣਾਉਂਦੇ ਹੋਏ ਕੁਇੰਟਨ ਡੀ ਕਾਕ ਤੇ ਹੈਨਰਿਕ ਕਲਾਸਨ। -ਫੋਟੋ: ਪੀਟੀਆਈ
Advertisement

ਮੁੰਬਈ, 24 ਅਕਤੂਬਰ
ਦੱਖਣੀ ਅਫਰੀਕਾ ਨੇ ਅੱਜ ਇੱਥੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਮੈਚ ਵਿੱਚ ਬੰਗਲਾਦੇਸ਼ ਨੂੰ 149 ਦੌੜਾਂ ਨਾਲ ਹਰਾ ਦਿੱਤਾ। ਕੁਇੰਟਨ ਡੀਕਾਕ ਦੇ ਸ਼ਾਨਦਾਰ ਸੈਂਕੜੇ ਅਤੇ ਹੈਨਰਿਕ ਕਲਾਸਨ ਦੀ ਤੂਫ਼ਾਨੀ ਪਾਰੀ ਦੇ ਦਮ ’ਤੇ ਦੱਖਣੀ ਅਫਰੀਕਾ ਨੇ ਖ਼ਰਾਬ ਸ਼ੁਰੂਆਤ ਤੋਂ ਉੱਭਰ ਕੇ ਪੰਜ ਵਿਕਟਾਂ ’ਤੇ 382 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਟੀਚੇ ਦਾ ਪਿੱਛਾ ਕਰਦਿਆਂ ਹਰਫਨਮੌਲਾ ਮਹਿਮੂਦਉੱਲ੍ਹਾ ਦੇ ਸੈਂਕੜੇ (111 ਦੌੜਾਂ) ਦੇ ਬਾਵਜੂਦ ਬੰਗਲਾਦੇਸ਼ ਦੀ ਪੂਰੀ ਟੀਮ 46.4 ਓਵਰਾਂ ਵਿੱਚ 233 ਦੌੜਾਂ ’ਤੇ ਆਊਟ ਹੋ ਗਈ। ਦੱਖਣੀ ਅਫਰੀਕਾ ਵੱਲੋਂ ਤੇਜ਼ ਗੇਂਦਬਾਜ਼ ਗੇਰਾਲਡ ਕੋਇਟਜ਼ੀ ਨੇ 62 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਬੰਗਲਾਦੇਸ਼ ਦੀ ਟੂਰਨਾਮੈਂਟ ਵਿੱਚ ਪੰਜ ਮੈਚਾਂ ਵਿੱਚੋਂ ਇਹ ਚੌਥੀ ਹਾਰ ਹੈ। ਦੱਖਣੀ ਅਫਰੀਕਾ ਵੱਲੋਂ ਡੀਕਾਕ ਨੇ 140 ਗੇਂਦਾਂ ਵਿੱਚ 174 ਦੌੜਾਂ ਬਣਾ ਕੇ ਇਸ ਟੂਰਨਾਮੈਂਟ ਵਿੱਚ ਆਪਣਾ ਤੀਸਰਾ ਸੈਂਕੜਾ ਜੜਿਆ।  -ਪੀਟੀਆਈ

Advertisement

Advertisement
Author Image

Advertisement
Advertisement
×