Odd/Even rule ਲੋਕਾਂ ਨੂੰ ਸਾਫ਼ ਇੰਧਣ, ਈਵੀ ਅਪਨਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਜਿਸਤ/ਟਾਂਕ ਨਿਯਮ ਲਾਗੂ ਕੀਤਾ ਜਾਵੇ: ਆਈਬੀਏ
01:15 PM Nov 17, 2024 IST
ਨਵੀਂ ਦਿੱਲੀ, 17 ਨਵੰਬਰ
ਭਾਰਤੀ ਬਾਇਓਗੈਸ ਐਸੋਸੀਏਸ਼ਨ ਨੇ ਹਵਾ ਪ੍ਰਦੂਸ਼ਣ ’ਤੇ ਲਗਾਮ ਲਾਉਣ ਅਤੇ ਲੋਕਾਂ ਨੂੰ ਇਲੈਕਟ੍ਰਿਕ ਵਾਹਨ, ਕੰਪ੍ਰੈਸਡ ਬਾਇਓਗੈਸ ਜਾਂ ਕੁਦਰਤੀ ਗੈਸ ’ਤੇ ਆਧਾਰਿਤ ਵਾਹਨਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਦਿੱਲੀ ਐੱਨਸੀਆਰ ਵਿੱਚ ਚਾਰ ਪਹੀਆ ਵਾਹਨਾਂ ਲਈ ਜਿਸਤ-ਟਾਂਕ ਨਿਯਮ ਲਾਗੂ ਕਰਨ ਦਾ ਸੁਝਾਅ ਦਿੱਤਾ ਹੈ।
ਗਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) 4 (450 ਤੋਂ ਜ਼ਿਆਦਾ ਹਵਾ ਗੁਣਵੱਤਾ ਸੂਚਕਅੰਕ ਦੇ ਨਾਲ) ਉਪਾਅ ਤਹਿਤ ਚਾਰ ਪਹੀਆ ਵਾਹਨਾਂ ਲਈ ਜਿਸਤ ਤੇ ਟਾਂਕ ਨਿਯਮ ਲਾਗੂ ਕੀਤਾ ਜਾਂਦਾ ਹੈ। ਹਵਾ ਦੀ ਗੁਣਵੱਤਾ ਲਈ ਪ੍ਰਬੰਧਨ ਕਮਿਸ਼ਨ ਨੇ ਪਹਿਲਾਂ ਹੀ ਹਵਾ ਦੀ ਗੁਣਵੱਤਾ ਦੇ ਗੰਭੀਰ ਸ਼੍ਰੇਣੀ ਵਿੱਚ ਬਣੇ ਰਹਿਣ ਦੇ ਨਾਲ ਹੀ ਜੀਆਰਏਪੀ 3 ਉਪਾਅ ਲਾਗੂ ਕਰ ਦਿੱਤੇ ਹਨ।
ਪੀਟੀਆਈ ਨਾਲ ਗੱਲਬਾਤ ਦੌਰਾਨ ਆਈਬੀਏ ਦੇ ਚੇਅਰਮੈਨ ਗੌਰਵ ਕੇਡੀਆ ਨੇ ਕਿਹਾ, ‘‘ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਪੈਟਰੋਲ ਤੇ ਡੀਜ਼ਲ ਦੇ ਵਾਹਨਾਂ ਲਈ ਜਿਸਤ ਤੇ ਟਾਂਕ ਨਿਯਮ ਲਾਗੂ ਕਰਨ ਦੀ ਸਿਫ਼ਾਰਸ਼ ਕਰਦੇ ਹਾਂ ਤਾਂ ਜੋ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ’ਤੇ ਚੰਗਾ ਪ੍ਰਭਾਵ ਦੇਖਿਆ ਜਾ ਸਕੇ। -ਪੀਟੀਆਈ
Advertisement
Advertisement