ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਬਜ਼ੀ ਮੰਡੀ ਦੇ ਸ਼ੈੱਡ ’ਤੇ ਫੜ੍ਹੀ ਵਾਲਿਆਂ ਦਾ ਕਬਜ਼ਾ

09:54 AM Jul 13, 2024 IST
ਮਾਲੇਰਕੋਟਲਾ ਵਿੱਚ ਸਬਜ਼ੀ ਮੰਡੀ ਦੇ ਲਵਾਟਰੀ ਬਲਾਕ ਅੱਗੇ ਲੱਗੀਆਂ ਫਲਾਂ ਦੀਆਂ ਦੁਕਾਨਾਂ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 12 ਜੁਲਾਈ
ਮਾਲੇਰਕੋਟਲਾ ਦੀ ਸਬਜ਼ੀ ਮੰਡੀ ਦੇ ਸ਼ੈੱਡ ਹੇਠਲੇ ਫੜ੍ਹ ’ਤੇ ਫੜ੍ਹੀ ਵਾਲਿਆਂ ਅਤੇ ਪਖਾਨੇ ਅੱਗੇ ਫਲ ਵਿਕਰੇਤਾਵਾਂ ਦਾ ਕਬਜ਼ਾ ਹੋਣ ਕਾਰਨ ਕਿਸਾਨ, ਆੜ੍ਹਤੀਏ ਅਤੇ ਸਬਜ਼ੀ ਖ਼ਰੀਦਣ ਲਈ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸਬਜ਼ੀ ਮੰਡੀ ਦੇ ਸ਼ੈੱਡ ਹੇਠ ਫੜ੍ਹੀ ਵਾਲਿਆਂ ਨੇ ਡੇਰੇ ਜਮਾਏ ਹੋਏ ਹਨ ਅਤੇ ਸ਼ੈੱਡ ਦੇ ਬਾਹਰ ਸਬਜ਼ੀ ਦੀਆਂ ਖੜ੍ਹੀਆਂ ਰੇਹੜੀਆਂ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਨੂੰ ਫੜ੍ਹ ਤੱਕ ਪਹੁੰਚਣ ਵਿੱਚ ਅੜਿੱਕਾ ਬਣਦੀਆਂ ਹਨ। ਸਬਜ਼ੀ ਖ਼ਰੀਦਣ ਆਏ ਲੋਕਾਂ ਨੂੰ ਦੋ ਪਹੀਆ ਵਾਹਨ ਲੰਘਾਉਣ ਵਿੱਚ ਵੀ ਦਿੱਕਤ ਆਉਂਦੀ ਹੈ। ਮੇਨ ਗੇਟ ਤੋਂ ਮੰਡੀ ਤੱਕ ਦੀ ਸੜਕ ਦੇ ਦੋਵੇਂ ਪਾਸੇ ਖੜ੍ਹੀਆਂ ਰੇਹੜੀਆਂ, ਦੁਕਾਨਾਂ ਅੱਗੇ ਸੜਕ ’ਤੇ ਬੈਂਚਾਂ ’ਤੇ ਫਲ਼ਾਂ ਦੇ ਰੱਖੇ ਕਰੇਟ ਤੇ ਟੋਕਰੀਆਂ, ਸੜਕ ਦੇ ਸੱਜੇ ਪਾਸੇ ਰੱਖੇ ਖ਼ਾਲੀ ਕਰੇਟ ਮੰਡੀ ’ਚ ਆਉਣ ਵਾਲੇ ਟਰੱਕਾਂ, ਟੈਂਪੂਆਂ, ਟਰੈਕਟਰ -ਟਰਾਲੀਆਂ ਵਾਲਿਆਂ ਲਈ ਅੜਿੱਕਾ ਬਣਦੇ ਹਨ। ਮੰਡੀ ਪ੍ਰਸ਼ਾਸਨ ਵੱਲੋਂ ਕਿਸਾਨਾਂ, ਸਬਜ਼ੀ ਦੀ ਢੋਆ-ਢੁਆਈ ਲਈ ਆਉਣ ਵਾਲੇ ਵਾਹਨ ਚਾਲਕਾਂ ਅਤੇ ਰੋਜ਼ਾਨਾ ਵਰਤੋਂ ਦੀ ਸਬਜ਼ੀ ਖ਼ਰੀਦਣ ਆਉਣ ਵਾਲੇ ਆਮ ਲੋਕਾਂ ਲਈ ਬਣਾਏ ਲਵਾਟਰੀ (ਜਨ ਸੁਵਿਧਾ ਪਖਾਨਾ) ਬਲਾਕ ਅੱਗੇ ਫਲ਼ ਵਿਕਰੇਤਾਵਾਂ ਦੀਆਂ ਦੁਕਾਨਾਂ ਹੋਣ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ। ਕਿਰਤੀ ਕਿਸਾਨ ਯੂਨੀਅਨ ਨੇ ਮੰਗ ਕੀਤੀ ਹੈ ਕਿ ਲਵਾਟਰੀ ਬਲਾਕ ਦੀ ਜਗ੍ਹਾ ਤੋਂ ਫਲਾਂ ਦੀਆਂ ਦੁਕਾਨਾਂ ਹਟਵਾਈਆਂ ਜਾਣ , ਮੁੱਖ ਸੜਕ ਤੇ ਰੱਖੇ ਬੈਂਚ ਅਤੇ ਕਰੇਟ ਚੁਕਵਾਏ ਜਾਣ, ਰੇਹੜੀ-ਫੜ੍ਹੀ ਵਾਲਿਆਂ ਨੂੰ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਵੇੇ। ਇਸ ਸਬੰਧੀ ਸੰਪਰਕ ਕਰਨ ’ਤੇ ਮਾਰਕਿਟ ਕਮੇਟੀ ਦੇ ਸਕੱਤਰ ਜੈ ਵਿਜੇ ਨੇ ਦੱਸਿਆ ਕਿ ਕਮੇਟੀ ਨੇ ਲਵਾਟਰੀ ਬਲਾਕ ਦੀ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਫਲ਼ ਵਿਕਰੇਤਾਵਾਂ ਨੂੰ 4 ਜੁਲਾਈ ਨੂੰ ਕਬਜ਼ਾ ਛੱਡਣ ਸਬੰਧੀ ਨੋਟਿਸ ਜਾਰੀ ਕੀਤਾ ਹੈ।

Advertisement

Advertisement