ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਣ ਪ੍ਰਕਿਰਿਆ ’ਚ ਰੁਕਾਵਟ; ਪਨਸਪ ਚੇਅਰਮੈਨ ਖ਼ਿਲਾਫ਼ ਕੇਸ ਦਰਜ

10:22 AM Jun 02, 2024 IST
ਵਾਇਰਲ ਵੀਡੀਓ ਵਿੱਚੋਂ ਲਈ ਗਈ ਇੱਕ ਤਸਵੀਰ।

ਖੇਤਰੀ ਪ੍ਰਤੀਨਿਧ
ਬਟਾਲਾ, 1 ਜੂਨ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੀ ਸ਼ਿਕਾਇਤ ’ਤੇ ਪਨਸਪ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਖਿਲਾਫ਼ ਥਾਣਾ ਕਿਲਾ ਲਾਲ ਸਿੰਘ ਵਿੱਚ ਕੇਸ ਦਰਜ ਕੀਤਾ ਗਿਆ ਹੈ। ਅੱਜ ਸਵੇਰੇ ਹੀ ਬਲਬੀਰ ਸਿੰਘ ਪੰਨੂ ਦੀ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਬੂਥ ਨੰਬਰ 131, ਪਿੰਡ ਕੋਟ ਅਹਿਮਦ ਖਾਂ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਚੋਣ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਸਬੰਧੀ ਵੀਡੀਓ ਵਾਇਰਲ ਹੋਈ ਜਿਸ ਦੀ ਲਿਖਤੀ ਸ਼ਿਕਾਇਤ ਅਕਾਲੀ ਉਮੀਦਵਾਰ ਡਾ. ਚੀਮਾ ਨੇ ਗੁਰਦਾਸਪੁਰ ਦੇ ਚੋਣ ਆਬਜ਼ਰਵਰ ਨੂੰ ਭੇਜ ਕੇ ਬਲਬੀਰ ਸਿੰਘ ਪੰਨੂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਡਾ. ਚੀਮਾ ਨੇ ਸ਼ਿਕਾਇਤ ਵਿਚ ਆਖਿਆ ਕਿ ਬਲਬੀਰ ਸਿੰਘ ਪੰਨੂ ਨੇ ਨਿਰਪੱਖ ਤੇ ਸੁਤੰਤਰ ਚੋਣ ਅਮਲ ਵਿੱਚ ਰੁਕਾਵਟ ਪਾਈ ਹੈ ਅਤੇ ਬੂਥ ਅੰਦਰ ਦਾਖਲ ਹੋ ਕੇ ਦੂਜੀਆਂ ਪਾਰਟੀਆਂ ਦੇ ਵਰਕਰਾਂ ਨੂੰ ਧਮਕੀਆਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਜੇ ਅਜਿਹੇ ਵਰਤਾਰਿਆਂ ਨੂੰ ਗੰਭੀਰਤਾ ਨਾਲ ਨਾ ਰੋਕਿਆ ਗਿਆ ਤਾਂ ਕੋਈ ਵੀ ਵੋਟਰ ਨਿਰਪੱਖਤਾ ਤੇ ਆਪਣੀ ਮਰਜ਼ੀ ਮੁਤਾਬਿਕ ਮਤਦਾਨ ਨਹੀਂ ਕਰ ਸਕੇਗਾ। ਚੋਣ ਆਬਜ਼ਰਵਰ ਗੁਰਦਾਸਪੁਰ ਦੀਆਂ ਹਦਾਇਤਾਂ ਤਹਿਤ ਕਾਰਵਾਈ ਕਰਦਿਆਂ ਪੁਲੀਸ ਨੇ ਉੱਥੋਂ ਦੇ ਪੋਲਿੰਗ ਏਜੰਟ ਕੁਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਕਿਲਾ ਲਾਲ ਸਿੰਘ ਵਿੱਚ ਕੇਸ ਦਰਜ ਕਰ ਲਿਆ ਹੈ।

Advertisement

Advertisement