For the best experience, open
https://m.punjabitribuneonline.com
on your mobile browser.
Advertisement

ਸਰਫੇਸ ਸੀਡਰ ਨਾਲ ਬੀਜੀ ਕਣਕ ਦਾ ਨਿਰੀਖ਼ਣ

08:58 AM Apr 17, 2024 IST
ਸਰਫੇਸ ਸੀਡਰ ਨਾਲ ਬੀਜੀ ਕਣਕ ਦਾ ਨਿਰੀਖ਼ਣ
ਪਿੰਡ ਰਾਜੋਮਾਜਰਾ ਵਿੱਚ ਕਣਕ ਦੀ ਫ਼ਸਲ ਦਾ ਨਿਰੀਖ਼ਣ ਕਰਦੀ ਹੋਈ ਖੇਤੀਬਾੜੀ ਵਿਭਾਗ ਦੀ ਟੀਮ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 16 ਅਪਰੈਲ
ਬਲਾਕ ਖੇਤੀਬਾੜੀ ਅਫਸਰ ਡਾ. ਸ਼ੁਭਕਰਨ ਸਿੰਘ ਦੀ ਅਗਵਾਈ ਹੇਠਲੀ ਵਿਭਾਗੀ ਟੀਮ ਨੇ ਅੱਜ ਪਿੰਡ ਰਾਜੋਮਾਜਰਾ ਵਿੱਚ ਆਤਮਾ ਸਕੀਮ ਅਧੀਨ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਦਾ ਸਰਵੇਖਣ ਕੀਤਾ। ਟੀਮ ਨੇ ਇਸ ਮੌਕੇ ਕਣਕ ਦੀ ਫ਼ਸਲ ਉੱਤੇ ਤਸੱਲੀ ਪ੍ਰਗਟ ਕਰਦਿਆਂ ਪੂਰਾ ਝਾੜ ਹੋਣ ਦਾ ਦਾਅਵਾ ਕੀਤਾ।
ਡਾ. ਸ਼ੁਭਕਰਨ ਸਿੰਘ ਨੇ ਦੱਸਿਆ ਕਿ ਸਰਫੇਸ ਸੀਡਰ ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਬਿਜਾਈ ਇਕ ਸਾਰ ਸਭ ਤੋਂ ਘੱਟ ਖਰਚੇ ਨਾਲ ਹੁੰਦੀ ਹੈ ਅਤੇ ਇਸ ਵਿਚ ਘੱਟ ਹਾਰਸ ਪਾਵਰ ਦਾ ਟਰੈਕਟਰ ਵੀ ਵਰਤਿਆ ਜਾ ਸਕਦਾ ਹੈ। ਇਸ ਮੌਕੇ ਡਾ. ਜਗਦੀਪ ਸਿੰਘ ਬੀਟੀਐੱਮ ਨੇ ਦੱਸਿਆ ਕਿ ਇਹ ਆਤਮਾ ਸਕੀਮ ਤਹਿਤ ਸਰਫੇਸ ਸੀਡਰ ਨਾਲ ਪ੍ਰਦਰਸ਼ਨੀ ਪਲਾਟ ਲਗਾਇਆ ਗਿਆ ਸੀ। ਜਿਸ ਦਾ ਝਾੜ ਦੂਸਰੀ ਵਿਧੀ ਨਾਲ ਬੀਜੀ ਕਣਕ ਦੇ ਬਰਾਬਰ ਨਿਕਲਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਇਸ ਦੀ ਫ਼ਸਲ ਦੀ ਕਟਾਈ ਦਾ ਵੀ ਤਜਰਬਾ ਕੀਤਾ ਜਾਵੇਗਾ। ਇਸ ਮੌਕੇ ਡਾ. ਸੁੱਚਾ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਦੱਸਿਆ ਕਿ ਕਿਸਾਨ ਧਿਆਨ ਸਿੰਘ ਖੇਤਬਾੜੀ ਵਿਭਾਗ ਦੇ ਸਹਿਯੋਗ ਨਾਲ ਲੰਬੇ ਸਮੇ ਤੋਂ ਆਰਗੈਨਿਕ ਖੇਤੀ ਕਰ ਰਿਹਾ ਹੈ। ­

Advertisement

Advertisement
Author Image

sukhwinder singh

View all posts

Advertisement
Advertisement
×