ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੌਹੜਾ ਦੀ ਜਨਮ ਸ਼ਤਾਬਦੀ ਸਬੰਧੀ ਵੱਖਰਾ ਪ੍ਰੋਗਰਾਮ ਉਲੀਕਣ ’ਤੇ ਇਤਰਾਜ਼

10:45 AM Sep 16, 2024 IST
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ।

ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਸਤੰਬਰ
ਬਾਦਲ ਦਲ ਵੱਲੋਂ ਵੀ ਮਰਹੂਮ ਗੁਰਚਰਨ ਸਿੰਘ ਟੌਹੜਾ ਦੀ ਜਨਮ ਸ਼ਾਤਬਦੀ ਮਨਾਉਣ ਦਾ ਪ੍ਰੋਗਰਾਮ ਉਲੀਕਣ ’ਤੇ ਟੌਹੜਾ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਲੀਡਰਸ਼ਿਪ ਨੇ ਇਤਰਾਜ਼ ਜਤਾਇਆ ਹੈ। ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਕਿ ਉਸੇ ਦਿਨ ਬਰਾਬਰ ਜਨਮ ਸ਼ਬਾਬਦੀ ਮਨਾਉਣ ਦਾ ਐਲਾਨ ਕਰਕੇ ਬਾਦਲ ਦਲੀਆਂ ਨੇ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਇਸ ਕਾਰਵਾਈ ਨੂੰ ਪੰਥ ’ਚ ਵੰਡੀਆਂ ਪਾਉਣ ਅਤੇ ਢਾਹ ਲਾਉਣ ਦੇ ਤੁੱਲ ਕਰਾਰ ਦਿੱਤਾ ਹੈ।
ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਅਤੇ ਹਰਿੰਦਰਪਾਲ ਟੌਹੜਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਕਮੇਟੀ ਵੱਲੋਂ ਜਨਮ ਸ਼ਤਬਦੀ ਮਨਾਉਣ ਦਾ ਕੀਤਾ ਗਿਆ ਐਲਾਨ ਪੰਥ ਦੇ ਭਲੇ ਲਈ ਵਾਪਸ ਲੈਣ। ਹਰਮੇਲ ਟੌਹੜਾ ਨੇ ਕਿਹਾ ਕਿ ਹੁਣ ਤੱਕ ਤਾਂ ਕਦੇ ਬਾਦਲ ਦਲੀਆਂ ਨੂੰ ਟੌਹੜਾ ਦੀ ਯਾਦ ਨਹੀਂ ਆਈ, ਹੁਣ ਜਦੋਂ ਉਹ ਇਹ ਸਮਾਗਮ ਕਰਵਾਉਣ ਲੱਗੇ ਹਨ ਤਾਂ ਬਰਾਬਰ ਪ੍ਰੋਗਰਾਮ ਕਰਵਾ ਰਹੇ ਹਨ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਾਂ ਤਾਂ ਬਾਦਲ ਦਲੀਏ ਆਪਣੇ-ਆਪ ਨੂੰ ਪੰਥਕ ਧਿਰ ਨਹੀਂ ਮੰਨਦੇ ਜਾਂ ਪੰਥਕ ਧਿਰ ਤੋਂ ਵੱਖ ਸਮਝਦੇ ਹਨ ਜਾਂ ਫਿਰ ਇਸ ਸਮਾਗਮ ਨੂੰ ਤਾਰਪੀਡੋ ਕਰਨਾ ਲੋਚਦੇ ਹਨ। ਉਨ੍ਹਾ ਕਿਹਾ ਕਿ ਜੇਕਰ ਉਹ ਇਸ ਸਮਾਗਮ ਨੂੰ ਤਾਰਪੀਡੋ ਕਰਨਗੇ ਤਾਂ ਉਹ ਪੰਥ ਵਿਰੋਧੀ ਹੋਣਗੇ ਅਤੇ ਪੰਜਾਬ ਦਾ ਵੀ ਨੁਕਸਾਨ ਕਰਨਗੇ। ਉਨ੍ਹਾਂ ਅਪੀਲ ਕੀਤੀ ਕਿ ਪੰਥ ਵਿਚ ਵੰਡੀਆਂ ਪਾਉਣ ਤੋਂ ਗੁਰੇਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੁਝ ਕਰਨਾ ਹੀ ਹੈ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਜੁਟਾਏ ਜਾਣ। ਇਸੇ ਦੌਰਾਨ ਚੰਦੂਮਾਜਰਾ ਨੇ ਸਮੂਹ ਪੰਥਕ ਧਿਰਾਂ ਅਤੇ ਪੰਥ ਹਿਤਾਇਸ਼ੀਆਂ ਨੂੰ 24 ਸਤਬੰਰ ਨੂੰ ਟੌਹੜਾ ਪਿੰਡ ਦੀ ਅਨਾਜ ਮੰਡੀ ’ਚ ਜਨਮ ਸ਼ਤਾਬਦੀ ਸਮਾਗਮ ’ਚ ਵਧ ਚੜ੍ਹ ਕੇ ਸ਼ਿਕਰਤ ਕਰਨ ਦਾ ਸੱਦਾ ਦਿੱਤਾ। ਸਮਾਗਮ ਸਬੰਧੀ ਇੱਕ ਕਮੇਟੀ ਦਾ ਗਠਿਨ ਵੀ ਕੀਤਾ ਗਿਆ ਹੈ। ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਇਹ ਜਨਮ ਸ਼ਤਾਬਦੀ ਮਨਾਉਣ ਦਾ ਇੱਕ ਹੋਰ ਮਨੋਰਥ ਸਮੂਹ ਪੰਥਕ ਧਿਰਾਂ ਨੂੰ ਇੱਕ ਪਲੈਟਫਾਰਮ ’ਤੇ ਇਕੱਤਰ ਕਰਕੇ ਅਕਾਲੀ ਦਲ ਅਤੇ ਪੰਥ ਦੀ ਚੜ੍ਹਦੀਕਲਾ ਯਕੀਨੀ ਬਣਾਉਣਾ ਵੀ ਹੈ। ਇਸ ਮੌਕੇ ਜਗਜੀਤ ਕੋਹਲੀ, ਭੁਪਿੰਦਰ ਸ਼ੇਖੂਪੁਰ ਸਮੇਤ ਕਈ ਹੋਰ ਵੀ ਮੌਜੂਦ ਸਨ।

Advertisement

Advertisement