For the best experience, open
https://m.punjabitribuneonline.com
on your mobile browser.
Advertisement

ਮਿੱਡ-ਡੇਅ ਮੀਲ ਰਾਸ਼ੀ ਅਗੇਤੀ ਖਰਚਣ ਦੇ ਫੁਰਮਾਨ ਦਾ ਵਿਰੋਧ

08:45 AM Mar 21, 2024 IST
ਮਿੱਡ ਡੇਅ ਮੀਲ ਰਾਸ਼ੀ ਅਗੇਤੀ ਖਰਚਣ ਦੇ ਫੁਰਮਾਨ ਦਾ ਵਿਰੋਧ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 20 ਮਾਰਚ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਚੱਲ ਰਹੀਆਂ ਸਾਲਾਨਾ ਪ੍ਰੀਖਿਆਵਾਂ ਦਰਮਿਆਨ ਇੱਕ ਪਾਸੇ ਤਾਂ ਵਿੱਦਿਅਕ ਟੂਰ, ਸਾਲਾਨਾ ਮੇਲੇ, ਈਕੋ ਕਲੱਬ, ਕਰੀਅਰ ਗਾਈਡੈਂਸ ਅਤੇ ਕੌਂਸਲਿੰਗ ਦੀਆਂ ਗ੍ਰਾਟਾਂ ਖਰਚਣ ਦੀ ਸਿਰਦਰਦੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਲਈ ਜੀਅ ਦਾ ਜੰਜਾਲ ਬਣ ਰਹੀ ਹੈ। ਦੂਜੇ ਪਾਸੇ ਹੁਣ ਵਿਭਾਗ ਵਲੋਂ ਜਾਰੀ ਨਵੇਂ ਨੋਟੀਫਿਕੇਸ਼ਨ ਅਨੁਸਾਰ ਮਿੱਡ-ਡੇਅ ਮੀਲ ਦੀ ਰਾਸ਼ੀ ਅਗੇਤੀ ਜਾਰੀ ਕਰਵਾਉਣ ਅਤੇ ਇਸ ਰਾਸ਼ੀ ਨੂੰ ਨਿੱਲ ਜਾਂ ਖਰਚ ਕਰਨ ਦੀਆਂ ਹਦਾਇਤਾਂ ਨੇ ਮਿੱਡ-ਡੇਅ ਮੀਲ ਦਾ ਪ੍ਰਬੰਧ ਚਲਾ ਰਹੇ ਅਧਿਆਪਕਾਂ ਨੂੰ ਚੱਕਰਾਂ ਵਿੱਚ ਪਾ ਦਿੱਤਾ ਹੈ। ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ, ਸੂਬਾ ਸਕੱਤਰ ਬਲਬੀਰ ਚੰਦ ਲੌਂਗੋਵਾਲ ਨੇ ਇਸ ਦੀ ਨਿਖੇਧੀ ਕੀਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×