ਸਮਾਗਮ ਦੌਰਾਨ ਨਰਸਰੀ ਦੇ ਬੱਚਿਆਂ ਨੇ ਬੰਨ੍ਹਿਆ ਰੰਗ
06:32 AM Dec 26, 2024 IST
ਪੱਤਰ ਪ੍ਰੇਰਕ
ਪਿਹੋਵਾ, 25 ਦਸੰਬਰ
ਇੱਥੇ ਆਰਬਰ ਗਰੋਵ ਸਕੂਲ ਦੇ ਜੂਨੀਅਰ ਵਿੰਗ ਵੱਲੋਂ ਸਪੈਕਟ੍ਰਮ ਆਫ਼ ਡ੍ਰੀਮਜ਼ ਨਾਮਕ ਫੈਸਟੀਵਲ ਕਰਵਾਇਆ ਗਿਆ| ਇਸ ਮੌਕੇ ਨਰਸਰੀ ਜਮਾਤ ਦੇ ਬੱਚਿਆਂ ਨੇ ਆਪਣੀ ਪੇਸ਼ਕਾਰੀ ਦਿੱਤੀ। ਡਾਇਰੈਕਟਰ ਵਿਭੂ ਦਰਸ਼ਨ ਮੁਰਾਰ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਐੱਸਡੀਐੱਮ ਅਮਨ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਐੱਸਡੀਐੱਮ ਅਮਨ ਕੁਮਾਰ ਨੇ ਕਿਹਾ ਕਿ ਬੱਚਿਆਂ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਖਾਉਣਾ ਮਾਪਿਆਂ ਅਤੇ ਅਧਿਆਪਕਾਂ ਦਾ ਫਰਜ਼ ਹੈ। ਪ੍ਰਿੰਸੀਪਲ ਡਾ. ਪ੍ਰੋਮਿਲਾ ਬੱਤਰਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਪ੍ਰੋਗਰਾਮ ਵਿੱਚ ਲੋਕ ਸੇਵਾ ਦੇ ਕੰਮ ਕਰ ਰਹੀ ਸੰਸਥਾ ਗੁਰੂ ਨਾਨਕ ਸੇਵਾ ਮਿਸ਼ਨ ਦੇ ਮੈਂਬਰ ਗਿਆਨੀ ਵਰਿਆਮ ਸਿੰਘ, ਜਥੇਦਾਰ ਸਤਪਾਲ ਸਿੰਘ ਅਤੇ ਸਤਨਾਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
Advertisement
Advertisement