ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੌੜ ਵਿੱਚ ਨੂਰਦੀਪ ਕੌਰ ਤੇ ਜਸਪ੍ਰੀਤ ਕੌਰ ਅੱਵਲ

10:04 AM Aug 14, 2024 IST
ਦੌੜ ਮੁਕਾਬਲੇ ਵਿੱਚ ਸ਼ਾਮਲ ਲੜਕੀਆਂ। -ਫੋਟੋ : ਪਵਨ ਗੋਇਲ

ਪੱਤਰ ਪ੍ਰੇਰਕ
ਭੁੱਚੋ ਮੰਡੀ, 13 ਅਗਸਤ
ਪਿੰਡ ਚੱਕ ਫ਼ਤਹਿ ਸਿੰਘ ਵਾਲਾ ਵਿੱਚ ਭਾਈ ਕਰਤਾਰ ਸਿੰਘ ਲਾਲੀ ਨੇ ਆਪਣੀ ਮਰਹੂਮ ਪਤਨੀ ਰਬਿੰਦਰ ਕੌਰ ਸਿੱਧੂ ਦੀ ਯਾਦ ਵਿੱਚ ਦੌੜ ਮੁਕਾਬਲੇ ਕਰਵਾਏ। ਇਸ ਦੌਰਾਨ 50 ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ। ਲੜਕਿਆਂ ਦੇ ਸੀਨੀਅਰ ਅਤੇ ਜੂਨੀਅਰ ਵਰਗ ਦੇ ਮੁਕਾਬਲੇ ਵਿੱਚੋਂ ਕ੍ਰਮਵਾਰ ਅਰਸ਼ਵੀਰ ਸਿੰਘ ਤੇ ਫਤਿਹ ਦੀਪ ਸਿੰਘ ਨੇ ਪਹਿਲਾ, ਲਖਵਿੰਦਰ ਸਿੰਘ ਤੇ ਆਰਫ ਖਾਨ ਨੇ ਦੂਜਾ ਅਤੇ ਹੁਸਨਪ੍ਰੀਤ ਸਿੰਘ ਤੇ ਸੁਖਬੀਰ ਸਿੰਘ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਸੀਨੀਅਰ ਅਤੇ ਜੂਨੀਅਰ ਗਰੁੱਪ ਵਿੱਚੋ ਕ੍ਰਮਵਾਰ ਨੂਰਦੀਪ ਕੌਰ ਤੇ ਜਸਪ੍ਰੀਤ ਕੌਰ ਪਹਿਲੇ, ਸੁਮਨਦੀਪ ਕੌਰ ਤੇ ਹਰਪ੍ਰੀਤ ਕੌਰ ਦੂਜੇ ਅਤੇ ਮਹਰੂਮ ਨਿਸ਼ਾ ਤੇ ਅਰਸ਼ਦੀਪ ਕੌਰ ਤੀਜੇ ਸਥਾਨ ’ਤੇ ਰਹੀਆਂ।
ਜੇਤੂਆਂ ਨੂੰ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਸਨਮਾਨਿਤ ਕੀਤਾ। ਇਸ ਮੌਕੇ ਕਰਤਾਰ ਸਿੰਘ ਲਾਲੀ ਨੇ ਅਗਲੇ ਸਾਲ ਵੇਟ ਲਿਫਟਿੰਗ ਅਤੇ ਭੁਪਿੰਦਰ ਸਿੰਘ ਬੱਗਾ ਨੇ ਰੱਸਾਕਸੀ ਦੇ ਮੁਕਾਬਲੇ ਕਰਵਾਉਣ ਦਾ ਐਲਾਨ ਕੀਤਾ। ਇਸ ਮੌਕੇ ਸ਼ਹੀਦ ਬਾਬਾ ਫ਼ਤਿਹ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਖਬੀਰ ਸਿੰਘ, ਮਾਸਟਰ ਜਗਸੀਰ ਸਿੰਘ, ਬਰਜਿੰਦਰ ਸਿੰਘ ਸਿੱਧੂ, ਬਲਤੇਜ ਸਿੰਘ ਕਾਲਾ ਹਾਜ਼ਰ ਸਨ।

Advertisement

Advertisement