ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੰਬਰ ਵਧਾਉਣ ਦਾ ਮਾਮਲਾ: ਕਾਲਜ ਪ੍ਰਿੰਸੀਪਲ ਨੇ ਯੂਨੀਵਰਸਿਟੀ ਤੋਂ ਜਾਂਚ ਮੰਗੀ

07:09 PM Jun 29, 2023 IST

ਹਰਦੀਪ ਸਿੰਘ ਸੋਢੀ

Advertisement

ਧੂਰੀ, 28 ਜੂਨ

ਇੱਥੇ ਅੱਜ ਦੇਸ਼ ਭਗਤ ਕਾਲਜ, ਬਰੜਵਾਲ-ਧੂਰੀ ਦੇ ਪ੍ਰਿੰਸੀਪਲ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੇਪਰ ਦੇ ਅੰਕ ਵਧਾਉਣ ਦੇ ਮਾਮਲੇ ਵਿੱਚ ਫੜੀ ਗਈ ਅਧਿਆਪਕਾ ਨਾਲ ਉਨ੍ਹਾਂ ਦੇ ਕਾਲਜ ਨਾਲ ਮੌਜੂਦਾ ਸਮੇਂ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾ ਦੀ ਨਿਯੁਕਤੀ ਕਾਲਜ ਵਿੱਚ ਐਡਹਾਕ ਦੇ ਆਧਾਰ ‘ਤੇ ਸੀ, ਜਿਸ ਨੂੰ 13 ਮਈ, 2023 ਨੂੰ ਕਾਲਜ ਵਿੱਚੋਂ ਫਾਰਗ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਾਲਜ ਐਡਹਾਕ ਨਿਰਧਾਰਤ ਨਿਯੁਕਤੀਆਂ ਇੰਟਰਵਿਊ ਦੇ ਆਧਾਰ ‘ਤੇ ਕਰਦਾ ਹੈ, ਜਿਸ ਵਿੱਚ ਹਰ ਸਾਲ ਨਵ-ਨਿਯੁਕਤੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਉਸ ਪ੍ਰੋਫੈਸਰ ਨੂੰ ਯੂਨੀਵਰਸਿਟੀ ਦੇ ਪੇਪਰ ਚੈੱਕ ਕਰਨ ਦੀ ਵੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸੰਸਥਾ ਨੇ ਯੂਨੀਵਰਸਿਟੀ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕਾਲਜ ਦੇ ਪੱਖ ਨੂੰ ਦੇਖਦੇ ਹੋਏ ਇਸ ਮੁੱਦੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਕਾਲਜ ਇਸ ਜਾਂਚ ਵਿੱਚ ਯੂਨੀਵਰਸਿਟੀ ਦੀ ਹਰ ਸੰਭਵ ਮਦਦ ਕਰਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਇਸ ਮਸਲੇ ਵਿੱਚ ਸਪੱਸ਼ਟ ਹੋਣ ਤੋਂ ਬਾਅਦ ਮੀਡੀਆ ਵਿੱਚ ਜਾਣਾ ਚਾਹੀਦਾ ਸੀ।

Advertisement

Advertisement
Tags :
ਕਾਲਜਜਾਂਚਨੰਬਰਪ੍ਰਿੰਸੀਪਲਮੰਗੀਮਾਮਲਾਯੂਨੀਵਰਸਿਟੀਵਧਾਉਣ
Advertisement